Friday, April 24, 2026

ਪੰਜਾਬ ਗਾਊ ਸੇਵਾ ਕਮਿਸ਼ਨ ਗਊ ਮਾਤਾ ਦੀ ਸੇਵਾ ਸੰਭਾਲਣ ਲਈ ਲਾਕਡਾਉਨ ‘ਚ ਕਰਦਾ ਰਹੇਗਾ ਹਰ ਕੋਸ਼ਿਸ਼- ਚੇਅਰਮੈਨ

ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਵੀ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲਾਕਡਾਉਨ ‘ਚ ਗਾਊ ਮਾਤਾ ਨੂੰ ਗਊਸ਼ਾਲਾਵਾਂ ਵਿੱਚ ਜਾਂ ਬੇਸਹਾਰਾ ਗਾਊਆਂ ਨੂੰ ਹਰੇ ਚਾਰੇ ਦੀ ਕੋਈ ਸਮੱਸਿਆ ਆਦਿ ਸਬੰਧੀ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਚੇਅਰਮੈਨ ਸਚਿਨ ਸ਼ਰਮਾ ਨੇ ਜਿਲ੍ਹਾ ਪਠਾਨਕੋਟ ਦੇ ਵਿਸ਼ੇਸ਼ ਦੋਰੇ ਦੌਰਾਨ ਜਿਲ੍ਹਾ ਪਠਾਨਕੋਟ ਅਧੀਨ ਵੱਖ-ਵੱਖ ਗਾਊਸ਼ਾਲਾਵਾਂ ਦਾ ਦੋਰਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਅਜਿਹੇ ਮਾਮਲੇ ਲਿਆਂਦੇ ਜਾਂਦੇ ਹਨ ਤਾਂ ਉਨ੍ਹਾਂ ਵੱਲੋਂ ਮੋਕੇ ‘ਤੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ।
                  ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਦਿੱਤੀਆਂ ਜਾ ਰਹੀਆਂ ਹਦਾਇਤਾਂ ਅਨੁਸਾਰ ਜਦੋਂ ਵੀ ਉਨ੍ਹਾਂ ਨੂੰ ਸੂਬੇ ਵਿੱਚ ਗਊਧਨ ਦੀ ਸਮੱਸਿਆ ਬਾਰੇ ਪਤਾ ਚੱਲਦਾ ਹੈ, ਤਾਂ ਉਹ ਬਿਨਾਂ ਦੇਰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹਨ ਅਤੇ ਸਮੱਸਿਆ ਗੰਭੀਰ ਹੋਣ ‘ਤੇ ਉਹ ਖੁਦ ਉਥੇ ਜਾਂਦੇ ਹਨ ਅਤੇ ਇਸ ਨੂੰ ਸਥਾਈ ਰੂਪ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।ਉਨਾਂ ਕਿਹਾ ਕਿ ਗਾਊ ਮਾਤਾ ਸਾਰੇ ਧਰਮਾਂ ਲਈ ਆਸਥਾ ਦਾ ਵਿਸ਼ਾ ਹੈ, ਉਨਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨਾ ਸਾਡਾ ਫਰਜ਼ ਬਣਦਾ ਹੈ।
                   ਇਸ ਮੌਕੇ ਵੀ.ਕੇ ਸਿੰਘ, ਬਲਦੇਵ ਮਹਾਜਨ, ਮਨੋਜ ਬੰਗਾਲੀ, ਲਵ ਕੁਮਾਰ, ਜੇ.ਐਮ ਸਕੂਲ, ਕਾਮਧੇਨੂੰ ਆਦਰਸ਼ ਗਊਸ਼ਾਲਾ ਵਿਗਿਆਨ ਕੇਂਦਰ ਤੋਂ ਗੋਪਾਲ, ਗਊਸ਼ਾਲਾ ਪਠਾਨਕੋਟ ਨੂੰ ਵਿਜੇ ਪਾਸੀ, ਪ੍ਰੇਮ ਗਰਗ, ਕਪਿਲਾ ਚੈਰੀਟੇਬਲ ਗਾਊਸ਼ਾਲਾ ਪਠਾਨਕੋਟ ਤੋਂ ਨਰੇਸ਼, ਸਾਮ ਕੁਮਾਰ, ਸਤੀਸ਼ ਕੁਮਾਰ ਚੌਹਾਨ ਅਤੇ ਸੁਰਿੰਦਰ ਸ਼ਰਮਾ, ਗੋਪਾਲ ਗੌਲੋਕ ਧਾਮ ਚੈਰੀਟੇਬਲ ਟਰੱਸਟ ਬੂੰਗਲ ਪਿੰਡ ਤੇ ਹੋਰ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …