ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਕੋਵਿਡ-19 ਦੀ ਤਾਲਾਬੰਦੀ ਹੋਣ ਕਰਕੇ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਗੁਰਿੰਦਰ ਸਿੰਘ ਧੰਜਲ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਦੇ ਸਬਜ਼ੀ ਉਤਪਾਦਕਾਂ/ਬਾਗਬਾਨਾਂ/ ਮਧੂੂ ਮੱਖੀ ਪਾਲਕਾਂ ਨੂੰ ਆਪਣੀ ਜਿਣਸ ਨੂੰ ਦੂਸਰੇ ਜਿਲ੍ਹੇ ਜਾਂ ਕਿਸੇ ਹੋਰ ਰਾਜ ਵਿੱਚ ਮੰਡੀਕਰਨ ਸਬੰਧੀ ਦਰਪੇਸ਼ ਆ ਰਹੀਆਂ ਮੁਸ਼ਕਲਾਂ ਉਨ੍ਹਾਂ ਦੇ ਧਿਆਨ ਵਿੱਚ ਹਨ ਅਤੇ ਕਿਸਾਨ ਆਪਣੀ ਸਬਜ਼ੀ/ਫ਼ਲ /ਸ਼ਹਿਦ ਦੇ ਮੰਡੀਕਰਨ ਵਿੱਚ ਮੁਸ਼ਕਿਲ ਆਉਣ ਤੇ ਉਨ੍ਹਾਂ ਦੇ ਦਫਤਰ ਖੇਤੀ ਭਵਨ ਬਲਾਕ-ਬੀ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਜਾਂ ਫਿਰ ਸਬੰਧਤ ਬਲਾਕ ਦੇ ਇੰਚਾਰਜ਼ ਬਾਗਬਾਨੀ ਵਿਕਾਸ ਅਫਸਰ (ਬਲਾਕ ਰਈਆ /ਤਰਸਿੱਕਾ/ਮਜੀਠਾ-ਸੁਖਬੀਰ ਸਿੰਘ, ਮੋਬਾਇਲ ਨੰ: 7508018810, ਬਲਾਕ ਵੇਰਕਾ/ ਅਟਾਰੀ-ਜਤਿੰਦਰ ਸਿੰਘ, ਮੋਬਾਇਲ ਨੰ: 7508018845, ਬਲਾਕ ਜੰਡਿਆਲਾ ਗੁਰੂ – ਹਰਵਿੰਦਰ ਸਿੰਘ, ਮੋਬਾਇਲ ਨੰ: 6239131060, ਬਲਾਕ ਅਜਨਾਲਾ/ਚੋਗਾਵਾਂ – ਸ਼੍ਰੀਮਤੀ ਕਿਰਨਬੀਰ ਕੌਰ, ਮੋਬਾਇਲ ਨੰ: 9592459343, ਬਲਾਕ ਹਰਸ਼ਾ ਛੀਨਾ-ਸ਼੍ਰੀਮਤੀ ਹਰਪ੍ਰੀਤ ਕੌਰ ਮੋਬਾਇਲ ਨੰ: 9872220502) ਨਾਲ ਰਾਬਤਾ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬਾਗਬਾਨੀ ਫਸਲਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਮੰਡੀਕਰਨ ਸਬੰਧੀ ਜਿਲ੍ਹਾ ਮੰਡੀ ਅਫਸਰ, ਅੰਮ੍ਰਿਤਸਰ ਨਾਲ ਵੀ ਉਨ੍ਹਾਂ ਦੀ ਗੱਲਬਾਤ ਹੋਈ ਹੈ, ਜਿਨ੍ਹਾ ਨੇ ਭਰੋਸਾ ਦਿੱਤਾ ਹੈ ਕਿ ਕਿਸਾਨ ਨੂੰ ਮੰਡੀਕਰਨ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media