ਸੰਗਰੂਰ, 15 ਮਈ (ਜਗਸੀਰ ਲੌਂਗੋਵਾਲ) – ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਪਿਤਾ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੇ ਦੇਹਾਂਤ ‘ਤੇ
ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਜਥੇਦਾਰ ਇੰਦਰਜੀਤ ਸਿੰਘ ਜੀਰਾ ਨੇ ਹਮੇਸ਼ਾਂ ਗਰੀਬਾਂ ਦੀ ਬਾਂਹ ਫੜੀ, ਜਿਸ ਦੀ ਬਦੌਲਤ ਜੀਰਾ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ।ਉਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਸਮਾਜ ਖਾਸ ਕਰਕੇ ਗਰੀਬਾਂ ਨੂੰ ਵੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੀ ਕਮੀ ਹਮੇਸ਼ਾਂ ਰੜਕਦੀ ਰਹੇਗੀ।
ਦਲਿਤ ਵੈਲਫੇਅਰ ਸੰਗਠਨ ਪੰਜਾਬ ਨੇ ਜਥੇਦਾਰ ਜੀਰਾ ਤੋਂ ਇਲਾਵਾ ਲੁਧਿਆਣਾ ਤੋਂ ਵਿਜੈ ਅਗਨੀਹੋਤਰੀ (ਗੋਲਡੀ), ਧੂਰੀ ਤੋਂ ਸਮਾਜ ਸੇਵੀ ਸੰਦੀਪ ਸਿੰਗਲਾ, ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਟਿੱਬਾ ਅਤੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਪ੍ਰੀਤਮ ਸਿੰਘ ਤਪਾ ਦੇ ਪਿਤਾ ਗੁਰਤੇਜ ਸਿੰਘ ਦੇ ਚਲਾਣੇ ‘ਤੇ ਵੀ ਦੁੱਖ ਇਜ਼ਹਾਰ ਕੀਤਾ ਗਿਆ।
ਇਸ ਮੌਕੇ ਸੰਗਠਨ ਦੇ ਮਹਿਲਾ ਵਿੰਗ ਸੂਬਾ ਪ੍ਰਧਾਨ ਮੈਡਮ ਮੰਜ਼ੂ ਹਰਕਿਰਨ, ਸੂਬਾ ਵਾਇਸ ਪ੍ਰਧਾਨ ਸਰਪੰਚ ਹਰਜਿੰਦਰ ਕੌਰ ਚੱਬੇਵਾਲ, ਸੂਬਾ ਵਾਇਸ ਪ੍ਰਧਾਨ ਰਾਮ ਕਿਸ਼ਨ ਰਾਮਾ ਮੰਡੀ, ਮੋਹਿਤ ਮੇਸ਼ੀ, ਬਲਰਾਜ ਸਿੰਘ ਬਰਨਾਲਾ, ਜਰਨੈਲ ਸਿੰਘ ਬੱਲੂਆਣਾ, ਕੇਵਲ ਸਿੰਘ ਬਾਠਾ, ਅਮਨ ਸਿਕਨ ਸੁਨਾਮ, ਸੁਖਪਾਲ ਸਿੰਘ ਭੰਮਾਬੰਦੀ, ਰੁਪਿੰਦਰ ਸਿੰਘ ਟਿੱਬਾ, ਕਮਲ ਬਾਗੜੀ ਜੈਤੋ, ਅਮਨ ਬਰਾੜ, ਜਸਵਿੰਦਰ ਕੌਰ ਭੁੱਲਰ ਭਾਦਸੋਂ, ਦਿਨੇਸ਼ ਕੁਮਾਰ ਧਨੌਲਾ, ਮਨਜੀਤ ਸਿੰਘ ਗਿੱਲ ਕਪੂਰਥਲਾ, ਗਗਨਦੀਪ ਸਿੰਘ ਫਿਰੋਜ਼ਪੁਰ, ਲਾਭ ਸਿੰਘ ਮਾਨਸਾ, ਰੋਹਤਾਸ ਕਰੋਦਾ, ਰਾਣੀ ਕੌਰ ਠੀਕਰੀਵਾਲ, ਕ੍ਰਿਸ਼ਨ ਸੰਘੇੜਾ, ਨਸੀਬ ਸਿੰਘ ਵਿਰਕ ਜਗਰਾਉਂ, ਦਲਜੀਤ ਕੌਰ ਲੁਧਿਆਣਾ ਆਦਿ ਨੇ ਵੀ ਉਕਤ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media