ਫਿਰੋਜ਼ਪੁਰ, 15 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਫਿਰੋਜ਼ਪੁਰ ਦੀਆਂ ਮੁਲਾਜ਼ਮ ਜਥੇਬੰਦੀਆਂ ਕਲਾਸ ਫੋਰ ਯੂਨੀਅਨ, ਪੈਰਾ ਮੈਡੀਕਲ ਯੂਨੀਅਨ, ਸਾਂਝਾ
ਪੈਨਸ਼ਨਰ ਫਰੰਟ, ਪੰਜਾਬ ਸੁਬਾਰਡੀਨੇਟ ਫੈਡਰੇਸ਼ਨ, ਪੰਜਾਬ ਯੂਥ ਪੰਜਾਬ ਅਤੇ ਯੂ.ਟੀ ਮੁਲਾਜ਼ਮ ਫਰੰਟ, ਮਨਿਸਟਰੀਅਲ ਸਟਾਫ਼ ਯੂਨੀਅਨ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਵਲੋਂ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸੂਬਾ ਪੱਧਰੀ ਮੁਲਾਜ਼ਮ ਆਗੂ ਕਾਮਰੇਡ ਸੱਜਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਅਜੀਤ ਸਿੰਘ ਸੋਢੀ ਨੇ ਸੋਗ ਸਭਾ ਦੌਰਾਨ ਸੱਜਣ ਸਿੰਘ ਦੀ ਉਮਰ ਅਤੇ ਤਜਰਬੇ ਅਤੇ ਉਮਰ ਬਾਰੇ ਵਿਚਾਰ ਚਰਚਾ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਇਸ ਸਮੇਂ ਪਰਵੀਨ ਕੁਮਾਰ, ਉਂਕਾਰ ਸਿੰਘ, ਸੰਤ ਰਾਮ, ਓਮ ਪ੍ਰਕਾਸ਼, ਅਜੀਤ ਸਿੰਘ ਸੋਢੀ, ਮਨੋਹਰ ਲਾਲ ਪ੍ਰਧਾਨ ਕਲੈਰੀਕਲ ਯੂਨੀਅਨ, ਕੇ.ਐਲ ਗਾਬਾ, ਰਾਜਪਾਲ ਸਿੰਘ, ਚਰਨਜੀਤ ਸਿੰਘ, ਕੁਲਵੰਤ ਸਿੰਘ, ਗੁਰਮੇਲ ਸਿੰਘ, ਸੁਮਿਤ ਗਿੱਲ, ਪੁਨੀਤ ਮਹਿਤਾ, ੁਧੀਰ ਅਲੈਗਜ਼ੈਂਡਰ, ਐਲਵਿਨ ਭੱਟੀ, ਰੋਬਿਨ ਸੈਮਸਨ, ਅਜੀਤ ਗਿੱਲ, ਰਾਜ ਕੁਮਾਰ, ਰਾਮ ਪ੍ਰਸਾਦ, ਨਰਿੰਦਰ ਸ਼ਰਮਾ, ਜਸਵਿੰਦਰ ਸਿੰਘ ਕੌੜਾ, ਰਾਮ ਅਵਤਾਰ, ਲਾਲ ਮਹੇਸ਼ ਅਤੇ ਸੁਰਿੰਦਰ ਸ਼ਰਮਾ, ਰਾਮ ਦਿਆਲ, ਬਲਵੀਰ ਆਦਿ ਹਾਜ਼ਰ ਸਨ ।
Check Also
ਮੰਤਰੀ ਈ.ਟੀ.ਓ ਵਲੋਂ ‘ਮਿਸ਼ਨ ਕਲੀਨ ਪੰਜਾਬ’ ਤਹਿਤ ਜੰਡਿਆਲਾ ਗੁਰੂ ‘ਚ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ
ਜੰਡਿਆਲਾ ਗੁਰੂ, 1 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ …
Punjab Post Daily Online Newspaper & Print Media