Sunday, March 15, 2026

ਸਕੂਲ ਸਿੱਖਿਆ ਮੰਤਰੀ ਸਿੰਗਲਾ ਵਲੋਂ ‘ਜਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈਡਾਂ ਵਾਲੇ ਕੋਵਿਡ ਵਾਰ-ਰੂਮ ਦੀ ਸ਼ੁਰੂਆਤ

ਕਿਹਾ ਬੈਡਾਂ ਦੀ ਗਿਣਤੀ 135 ਕਰਨ ਲਈ ਵਧਾਏ ਜਾ ਰਹੇ ਹਨ 15 ਹੋਰ ਬੈਡ

ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) – ਜਿਥੇ ਦੇਸ਼ ਭਰ ਵਿੱਚ ਕੋਵਿਡ ਮਰੀਜ਼ ਵੈਂਟੀਲੇਟਰਾਂ ਅਤੇ ਬਣਾਉਟੀ ਆਕਸੀਜਨ ਦੀ ਮੁਸ਼ਕਿਲ ਲਗਾਤਾਰ ਸਾਹਮਣਾ ਕਰ ਰਹੇ ਹਨ, ਉਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਅਤੇ ਵਾਇਟਲ ਮੈਜ਼ਰਮੈਂਟ ਮੋਨੀਟਰ ਨਾਲ ਲੈਸ ਇੱਕ 100 ਬੈਡ ਦੀ ਸਹੂਲਤ ਵਾਲੇ ‘ਕੋਵਿਡ ਵਾਰ-ਰੂਮ’ ਦੀ ਸਥਾਪਨਾ ਕਰਦਿਆਂ “ਜ਼ਿੰਮੇਵਾਰ ਸੰਗਰੂਰ” ਮੁਹਿੰਮ ਦੀ ਸ਼ੁਰੂਆਤ ਕੀਤੀ।ਕੈਬਨਿਟ ਮੰਤਰੀ ਸਿੰਗਲਾ ਨੇ ਦੱਸਿਆ ਕਿ ਕੋਵਿਡ ਵਾਰ-ਰੂਮ ਵਿੱਚ ਇਨ੍ਹਾਂ 100 ਬੈਡਾਂ ਤੋਂ ਇਲਾਵਾ ਜਿਲ੍ਹੇ ਵਿੱਚ ਹੋਰਨਾਂ ਥਾਂਵਾਂ ‘ਤੇ ਉਪਲੱਬਧ ਬੈਡਾਂ ਦੀ ਗਿਣਤੀ, ਆਕਸੀਜਨ ਕੰਨਸੇਨਟਰੇਟਰ, ਪਲਾਜ਼ਮਾ ਦਾਨੀਆਂ, ਖੂਨ ਦੀ ਉਪਲੱਬਧਤਾ, ਟੀਕੇ ਅਤੇ ਦਵਾਈਆਂ ਦੇ ਮੱਦੇਨਜ਼ਰ 24 ਘੰਟੇ ਜਾਣਕਾਰੀ ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਜਰੂਰਤ ਮੌਕੇ ਲੋਕਾਂ ਨੂੰ ਵਾਰ-ਰੂਮ ਤੋਂ ਸਾਰੀ ਸਹਾਇਤਾ ਵਾਰ-ਰੂਮ ਦੇ ਵਲੰਟੀਅਰਾਂ ਵਲੋਂ ਇਕੋ ਕਾਲ `ਤੇ ਦਿੱਤੀ ਜਾਏਗੀ।
                       ਕੋਵਿਡ ਕੇਅਰ ਸੈਂਟਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ, “ਸੰਗਰੂਰ ਕੋਵਿਡ ਨੂੰ ਹਰਾਉਣ ਲਈ ਤਿਆਰ ਹੈ ਕਿਉਂਕਿ ਅਸੀਂ ਵੱਡੇ ਪੱਧਰ `ਤੇ ਟੀਕਾ ਖਰੀਦ ਰਹੇ ਹਾਂ ਅਤੇ ਇਹ 100 ਬਿਸਤਰਿਆਂ ਦੀ ਸਹੂਲਤ ਵਾਲੀ ਇਮਾਰਤ ਹਲਕੇ ਤੋਂ ਦਰਮਿਆਨੇ ਮਰੀਜ਼ਾਂ ਦੇ ਰਹਿਣ ਅਤੇ ਇਲਾਜ਼ ਲਈ ਬਣਾਈ ਗਈ ਹੈ।ਡਾਕਟਰੀ ਅਮਲਾ ਇੱਥੇ 24 ਘੰਟੇ ਉਪਲੱਬਧ ਰਹੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਠੋਕਰਾਂ ਨਾ ਖਾਣੀਆਂ ਪੈਣ।’’
                       ਕੈਬਨਿਟ ਮੰਤਰੀ ਨੇ ਦੱਸਿਆ ਕਿ 24 ਘੰਟੇ ਚੱਲਣ ਵਾਲੇ ਇਸ ਹਸਪਤਾਲ ਵਿੱਚ ਵਾਇਰਸ ਦੀ ਗੰਭੀਰਤਾ, ਕੋਵਿਡ ਪੋਜ਼ਟਿਵ ਵਿਅਕਤੀਆਂ ਦੀ ਸਿਹਤ ਦਾ ਜਾਇਜ਼ਾ ਅਤੇ ਇਲਾਜ ਵਿਚ ਉਨ੍ਹਾਂ ਦੀ ਮਦਦ ਹੋਵੇਗੀ।
                     ਸਿੰਗਲਾ ਨੇ ਕਿਹਾ, “ਅਸੀਂ ਆਕਸੀਜਨ ਕੰਨਸੇਨਟਰੇਟਰਜ਼ ਨਾਲ ਲੈਸ ਤਿੰਨ ਕੋਵਿਡ ਮੈਡੀਕਲ ਵੈਨਾਂ ਵੀ ਸ਼ੁਰੂ ਕਰ ਰਹੇ ਹਾਂ ਜੋ ਪਾਜਿਟਿਵ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਲਾਜ ਲਈ ਕੋਵਿਡ ਕੇਅਰ ਸੈਂਟਰ ਲਿਜਾਣਗੀਆਂ।ਆਕਸੀਜਨ ਅਜਕਲ੍ਹ ਦੀ ਸਭ ਤੋਂ ਵੱਧ ਮੰਗੀ ਜਾਣ ਵਾਲੀ ਚੀਜ਼ ਹੈ ਅਤੇ ਅਸੀਂ ਸੰਗਰੂਰ ਵਿਚ ਸਾਰੀਆਂ ਡਾਕਟਰੀ ਜਰੂਰਤਾਂ ਨੂੰ ਪੂਰਾ ਕਰਨ ਲਈ ਇਕ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਵੀ ਸ਼ੂਰੂ ਕਰਵਾ ਰਹੇ ਹਾਂ। ਸਿੰਗਲਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੇਰੀ ਜਿੰਮੇਵਾਰੀ ਹੈ ਕਿ ਸੰਕਟ ਦੀ ਇਸ ਘੜੀ ਲੋਕਾਂ ਦੀ ਸੇਵਾ ਕੀਤੀ ਜਾਵੇ।
                   ਮੰਤਰੀ ਨੇ ਇਹ ਵੀ ਕਿਹਾ ਕਿ ਸਾਡੇ ਵਲੰਟੀਅਰਾਂ ਦੀ ਟੀਮ ਜ਼ਮੀਨੀ ਤੌਰ `ਤੇ ਹਰ ਵੇਲੇ ਸਰਗਰਮ ਹੋਵੇਗੀ, ਜੋ ਕੋਵਿਡ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰੇਗੀ।ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਜੰਗੀ ਪੱਧਰ `ਤੇ ਸਿਹਤ ਸਬੰਧੀ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਿਹਾ ਹੈ ਤਾਂ ਜੋ ਤੀਜ਼ੀ ਕੋਵਿਡ ਲਹਿਰ ਨੂੰ ਸ਼ੁਰੂਆਤੀ ਪੜਾਅ ‘ਤੇ ਹੀ ਨਾਕਾਮ ਕੀਤਾ ਜਾ ਸਕੇ।
                     ਉਨ੍ਹਾਂ ਦੱਸਿਆ ਕਿ ਸਾਡੇ ਅੰਕੜੇ ਦਰਸਾਉਂਦੇ ਹਨ ਕਿ ਸੰਗਰੂਰ ਵਿੱਚ 1.28 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਜਿਸ ਵਿੱਚੋਂ 1.12 ਲੱਖ ਨੂੰ ਸਿੰਗਲ ਡੋਜ਼ ਦਿੱਤਾ ਗਿਆ ਹੈ, ਜਦੋਂਕਿ 16383 ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਜਿਕਰਯੋਗ ਹੈ ਕਿ ਇਸ ਵੇਲੇ, ਐਕਟਿਵ ਕੋਵਿਡ ਮਰੀਜ਼ਾਂ ਦੀ ਗਿਣਤੀ 1,829 ਹੈ।ਜਿਲ੍ਹੇ ਵਿੱਚ 12009 ਕੋਵਿਡ ਪਾਜਿਟਿਵ ਮਰੀਜ਼ ਹਨ, ਜਿਨ੍ਹਾਂ ਵਿਚੋਂ 9639 ਠੀਕ ਹੋ ਗਏ ਅਤੇ 549 ਦੀ ਮੌਤ ਹੋ ਚੁੱਕੀ ਹੈ।
                     ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਐੈਸ.ਡੀ.ਐਮ. ਯਸ਼ ਪਾਲ ਸ਼ਰਮਾ, ਚੇਅਰਮੈਨ ਅਨਿਲ ਘੀਚਾ, ਚੇਅਰਮੈਨ ਨਰੇਸ਼ ਗਾਬਾ, ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਡੀ.ਐਫ.ਪੀ.ਓ ਡਾ. ਇੰਦਰਜੀਤ ਸਿੰਗਲਾ, ਡਾਇਰੈਕਟਰ ਸਤੀਸ਼ ਕਾਂਸਲ, ਅਮਰਜੀਤ ਸਿੰਘ ਟੀਟੂ, ਪਰਮਿੰਦਰ ਸ਼ਰਮਾ, ਵਿਜੇ ਗੁਪਤਾ, ਚੇਅਰਮੈਨ ਲੀਗਲ ਸੈਲ ਗੁਰਤੇਜ ਗਰੇਵਾਲ, ਡਾ. ਸੁਖਿਵੰਦਰ ਬਬਲਾ, ਰੌਕੀ ਬਾਂਸਲ, ਸੰਜੇ ਬਾਂਸਲ ਅਤੇ ਬਿੰਦਰ ਬਾਂਸਲ ਵੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …