Saturday, April 18, 2026

ਉਸਾਰੀ ਕਾਮਿਆਂ ਦੇ ਟੀਕਾਕਰਨ ਦੀ ਮੁਹਿੰਮ ਜੋਰਾਂ ’ਤੇ

ਹੁਣ ਤੱਕ 2000 ਦੇ ਕਰੀਬ ਰਜਿਸਟਰਡ ਕਾਮਿਆਂ ਦਾ ਹੋਇਆ ਟੀਕਾਕਰਨ

ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿੱਚ ਪੰਜਾਬ ਕੰਸਟਰਕਸ਼ਨ ਬੋਰਡ ਦੇ ਰਜਿਸਟਰਡ ਕਾਮਿਆਂ ਦੇ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ।ਬੀਤੇ ਕੱਲ੍ਹ ਤੱਕ 18 ਤੋਂ 44 ਸਾਲ ਤੱਕ ਦੇ 1937 ਉਸਾਰੀ ਕਾਮਿਆਂ ਦਾ ਟੀਕਾਕਰਨ ਹੋ ਚੁੱਕਾ ਹੈ।ਕੰਸਟਰਕਸ਼ਨ ਬੋਰਡ ਕੋਲ ਕਪੂਰਥਲਾ ਜਿਲ੍ਹੇ ਵਿੱਚ ਲਗਭਗ 6000 ਦੇ ਕਰੀਬ ਮਜ਼ਦੂਰ ਰਜਿਸਟਰਡ ਹਨ, ਜਿਨ੍ਹਾਂ ਦਾ ਟੀਕਾਕਰਨ ਕੀਤਾ ਜਾਣਾ ਹੈ।
                     ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਤੱਕ 118464 ਲੋਕਾਂ ਦਾ ਟੀਕਾਕਰਨ ਹੋਇਆ ਹੈ, ਜਿਸ ਵਿਚੋਂ ਸਭ ਤੋਂ ਜਿਆਦਾ ਸੀਨੀਅਰ ਸਿਟੀਜ਼ਨ ਸ਼੍ਰੇਣੀ ਦੇ 73878 ਲੋਕ ਹਨ, ਜੋ ਕਿ ਸਭ ਤੋਂ ਉੱਚ ਜ਼ੋਖਮ ਵਾਲੀ ਸ਼ੇ੍ਣੀ ਵਿੱਚ ਆਉਂਦੇ ਹਨ।
                   ਜਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਦੱਸਦੇ ਹਨ ਕਿ ਉਸਾਰੀ ਮਜ਼ਦੂਰਾਂ ਦੇ ਟੀਕਾਕਰਨ ਵਿਚ ਵੱਡੀ ਦਿੱਕਤ ਉਨ੍ਹਾਂ ਨੂੰ ਟੀਕਾਕਰਨ ਕੈਂਪ ਤੱਕ ਲੈ ਕੇ ਆਉਣਾ ਹੈ, ਜਿਸ ਲਈ ਹੁਣ ਉਸਾਰੀ ਵਾਲੀਆਂ ਥਾਵਾਂ ’ਤੇ ਹੀ ਟੀਕਾਕਰਨ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
                      ਇਸ ਤੋਂ ਇਲਾਵਾ 18 ਤੋਂ 44 ਸਾਲ ਉਮਰ ਵਰਗ ਦੇ ਕੋਮੌਰਬਿਡ ਕੰਡੀਸ਼ਨ ਵਾਲੇ 1815 ਵਿਅਕਤੀਆਂ ਨੂੰ ਵੈਕਸੀਨ ਦਿੱਤੀ ਗਈ ਹੈ।

Check Also

ਮਾਨ ਸਰਕਾਰ ਨੇ ਆੜਤੀਆਂ, ਪੱਲੇਦਾਰਾਂ, ਖਰੀਦ ਏਜੰਸੀਆਂ ਦੇ ਸੁਮੇਲ ਨਾਲ ਕਣਕ ਦੀ ਸਰਕਾਰੀ ਖਰੀਦ ਲਈ ਕੀਤੇ ਪੁੱਖਤਾ ਪ੍ਰਬੰਧ – ਧਾਲੀਵਾਲ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ)- ਅੱਜ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ …