ਕਰੋਨਾ ਨਾਲ ਲੜਣ ਦੇ ਪੁਖਤਾ ਪ੍ਰਬੰਧ ਕਰੇ ਪੰਜਾਬ ਸਰਕਾਰ – ਜਸਵਿੰਦਰ ਸਿੰਘ ਰਮਦਾਸ
ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਐਸ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ ਦੀ ਅਗਵਾਈ ਹੇਠ ਪੀ ਸੀ.ਐਸ
ਰਾਜਿੰਦਰ ਸਿੰਘ ਜੱਸਲ ਜਿਲ੍ਹਾ ਸ਼ਿਕਾਇਤ ਨਿਵਾਰਨ ਅਫਸਰ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਸਮੇਂ ਆਪ ਐਸ.ਸੀ ਵਿੰਗ ਪੰਜਾਬ ਦੇ ਉਪ ਪ੍ਰਧਾਨ ਜਸਵਿੰਦਰ ਸਿੰਘ ਰਮਦਾਸ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਦਕਿ ਜਿਲ੍ਹਾ ਮੀਡਿਆ ਇੰਚਾਰਜ਼ ਵਿਕਰਮਜੀਤ ਵਿੱਕੀ ਅਤੇ ਐਸ.ਸੀ ਵਿੰਗ ਸੈਕਟਰੀ ਰਵਿੰਦਰ ਹੰਸ, ਜਾਇੰਟ ਸੈਕਟਰੀ ਓਮ ਪ੍ਰਕਾਸ਼ ਗੱਬਰ/ ਲਵ ਬਬੋਰੀਆ ਵੀ ਮੌਜ਼ੂਦ ਰਹੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਇੰਦਰਪਾਲ ਅਤੇ ਜਸਵਿੰਦਰ ਸਿੰਘ ਰਮਦਾਸ ਜੀ ਕਿਹਾ ਕਿ ਕਰੋਨਾ ਵਰਗੀ ਭਿਅੰਕਰ ਬਿਮਾਰੀ ਦੀ ਲਪੇਟ ਵਿੱਚ ਆ ਕੇ ਗਰੀਬ ਲੋਕ ਮੌਤ ਦੇ ਮੂੰਹ ਵਿੱਚ ਪੈ ਰਹੇ ਹਨ।ਆਕਸੀਜਨ ਦੀ ਘਾਟ ਕਾਰਨ ਤੜਫ-ਤੜਫ ਕੇ ਮਰ ਰਹੇ ਵਿਅਕਤੀ ਸਰਕਾਰੀ ਸਿਸਟਮ ‘ਤੇ ਵੱਡਾ ਕਲੰਕ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਉਹ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਦੋ ਮਹੀਨੇ ਵਾਸਤੇ ਰਸੋਈ ਵਿੱਚ ਵਰਤੋਂ ਯੋਗ ਜਰੂਰੀ ਵਸਤਾਂ ਤੁਰੰਤ ਸਪਲਾਈ ਕਰੇ ਅਤੇ ਸਬੰਧਤ ਪਰਿਵਾਰਾਂ ਨੂੰ ਇੱਕ-ਇੱਕ ਗੈਸ ਸਿਲੰਡਰ ਫ੍ਰੀ ਮੁਹੱਈਆ ਕਰਵਾਵੇ।
ਆਗੂਆਂ ਨੇ ਕਿਹਾ ਕਿ ਲਾਕਡਾਉਨ ਕਾਰਣ ਸਾਰੇ ਕੰਮ ਧੰਦੇ ਬੰਦ ਹਨ।ਇਸ ਲਈ ਸਾਰੇ ਪੇਂਡੂ ਅਤੇ ਸ਼ਹਿਰੀ ਗਰੀਬਾਂ ਨੂੰ 10-10 ਹਜ਼ਾਰ ਰੁਪਏ ਨਕਦ ਮਾਲੀ ਸਹਾਇਤਾ ਦਿੱਤੀ ਜਾਵੇ।ਨਰੇਗਾ ਕਾਮਿਆਂ ਦੀਆਂ ਦਿਹਾੜੀਆਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਨਰੇਗਾ ਵਰਕਰਾਂ ਦੀ ਦਿਹਾੜੀ ਘੱਟੋ-ਘੱਟ 600 ਰੁਪਏ ਕੀਤੀ ਜਾਵੇ।ਕੋਰੋਨਾ ਨਾਲ ਲੜਣ ਲਈ ਸਰਕਾਰੀ ਹਸਪਤਾਲਾਂ ਵਿੱਚ ਤੁਰੰਤ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ ਅਤੇ ਲੋੜੀਂਦੀ ਮਸ਼ੀਨਰੀ ਦਾ ਸਰਕਾਰ ਪ੍ਰਬੰਧ ਕਰੇ।ਆਕਸੀਜਨ ਦਾ ਫੋਰਨ ਪੁਖਤਾ ਪ੍ਰਬੰਧ ਕੀਤਾ ਜਾਵੇ ਅਤੇ ਸਾਰਿਆਂ ਨੂੰ ਇਕਸਾਰ ਤੇ ਫ੍ਰੀ ਵੈਕਸੀਨ ਲਗਾਈ ਜਾਵੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਚੋਣ ਵਾਅਦੇ ਮੁਤਾਬਿਕ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ 2500 ਰੁਪਏ ਕੀਤੀ ਜਾਵੇ।
Punjab Post Daily Online Newspaper & Print Media