Saturday, March 14, 2026

ਕੋਵਿਡ ਕਾਲ ਦੋਰਾਨ ਜਿਲ੍ਹਾ ਪ੍ਰਸਾਸ਼ਨ ਵੱਲੋਂ ਐਂਬੂਲੈਂਸਾਂ ਦੇ ਰੇਟ ਨਿਰਧਾਰਤ

ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਦੇ ਕੇਸਾਂ ਵਿੱਚ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ।ਇਸ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਜਿਲ੍ਹਾ ਪਠਾਨਕੋਟ ‘ਚ ਮਹਾਂਮਾਰੀ ਤੋਂ ਪੀੜਤਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਆਦੇਸ਼ ਜਾਰੀ ਕਰਦਿਆਂ ਜਿਲ੍ਹਾ ਪਠਾਨਕੋਟ ਵਿੱਚ ਮੈਡੀਕਲ ਐਂਬੂਲੈਂਸਾਂ ਲਈ ਰੇਟ ਨਿਰਧਾਰਤ ਕੀਤੇ ਗਏ ਹਨ।
             ਐਸ.ਡੀ.ਐਮ ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਤਿੰਨ ਤਰ੍ਹਾਂ ਦੀਆਂ ਐਂਬੂਲੈਂਸਾਂ ਹਨ।ਪਹਿਲੀ ਕੈਟਾਗਿਰੀ ਵਿੱਚ ਬੀ.ਐਲ.ਐਸ (ਬੇਸਿਕ ਲਾਈਫ ਸਪੋਰਟ) ਐਂਬੂਲੈਂਸ ਹਨ।ਜਿਨ੍ਹਾਂ ਦਾ 15 ਕਿਲੋਮੀਟਰ ਲਈ 1200 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ ਪ੍ਰਤੀਕਿਲੋ ਮੀਟਰ 12 ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਸਰੀ ਕੈਟਾਗਿਰੀ ਬੀ.ਐਲ.ਐਸ (ਬੇਸਿਕ ਲਾਈਫ ਸਪੋਰਟ) ਈਕੋ ਸਪੋਰਟ ਪੈਟਰੋਲ ਐਂਬੂਲੈਂਸ ਜਿਸ ਲਈ 15 ਕਿਲੋਮੀਟਰ ਤੱਕ 1500 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ 18 ਰੁਪਏ ਪ੍ਰਤੀ ਕਿਲੋਮੀਟਰ ਅਤੇ ਤੀਸਰੀ ਕੈਟਾਗਿਰੀ ਏ.ਸੀ.ਐਲ.ਐਸ ਐਮਬੂਲੈਂਸ (ਅਡਵਾਂਸਡ ਕਾਰਡਿੱਕ ਲਾਈਫ ਸਪੋਰਟ) ਹਨ।ਜਿਸ ਦਾ 15 ਕਿਲੋੋਮੀਟਰ ਤੱਕ 2000 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ 20 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ।
                 ਉਨ੍ਹਾਂ ਦੱਸਿਆ ਕਿ ਐਬਲੈਸ ਕਿਰਾਏ ਤੇ ਲੈਣ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਨਿਯਮ ਨਿਰਧਾਰਤ ਕੀਤੇ ਗਏ ਹਨ ਜਿਸ ਅਨੁਸਾਰ ਐਂਬੂਲੈਂਸ ਦਾ ਕਿਰਾਇਆ ਸਹਿਰ ਵਿੱਚ ਕਰੋਨਾ ਮਰੀਜ ਲਈ 1000 /-ਰੁਪੈ (10 ਕਿਲੋਮੀਟਰ ਤੱਕ) ਹੋਵੇਗਾ ਇਸ ਤੋਂ ਉਪਰੋਕਤ ਨਿਰਧਾਰਤ ਰੇਟਾਂ ਅਨੁਸਾਰ ਪ੍ਰਤੀ ਕਿੱਲੋ ਮੀਟਰ ਅਨੁਸਾਰ ਚਾਰਜ਼ ਕੀਤੇ ਜਾਣਗੇ, ਵਾਹਨ ਦਾ ਕਿਰਾਇਆ ਉਸ ਨੂੰ ਕਿਰਾਏ ਤੇ ਲੈਣ ਵਾਲੀ ਧਿਰ ਵਲੋ ਉਸ ਸਥਾਨ ਤੋਂ ਲੈ ਕੇ ਐਬੂਲੈਂਸ ਛੱਡਣ ਵਾਲੇ ਸਥਾਨ ਅਤੇ ਵਾਪਸੀ ਤੱਕ ਲਾਗ ਬੁੱਕ ਅਨੁਸਾਰ ਅਦਾ ਕਰਨਾ ਹੋਵੇਗਾ, ਡਰਾਈਵਰ / ਯੂਨੀਅਨ / ਕੰਪਨੀ ਮਰੀਜ਼ ਨੂੰ ਦਸਤਾਨੇ ਅਤੇ ਮਾਸਕ 50-50 ਰੁਪੈ ਪ੍ਰਤੀ ਨਗ ਦੇ ਹਿਸਾਬ ਨਾਲ ਮੁਹੱਈਆ ਕਰਵਾਉਣਗੇ ਅਤੇ ਪੀ.ਪੀ ਕਿੱਟਾਂ ਵੀ ਮੁਹੱਈਆ ਕਰਵਾਉਣਗੇ।ਜਿਸ ਦਾ ਸਾਰਾ ਖਰਚਾ ਮਰੀਜ਼ ਵਲੋਂ ਦਿੱਤਾ ਜਾਵੇਗਾ।ਵੈਂਟੀਲੇਟਰ ਵਾਲੀ ਐਬੂਲੈਂਸ ਵਿੱਚ ਮੈਡੀਕਲ ਸਟਾਫ ਸਬੰਧਤ ਹਸਪਤਾਲ ਵਲੋਂ ਭੇਜਿਆ ਜਾਵੇਗ।ਜਿਸ ਦਾ ਖਰਚਾ 1500/- ਰੁਪਏ ਪ੍ਰਤੀ ਦੌਰਾ ਵੱਖਰੇ ਤੋਰ ‘ਤੇ ਹੋਵੇਗਾ।
              ਉਨ੍ਹਾਂ ਦੱਸਿਆ ਕਿ ਜੇਕਰ ਐਂਬੈਲੈਂਸ ਮਾਲਕ ਵਲੋਂ ਉਪਰ ਦਰਸਾਏ ਰੇਟਾਂ ਤੋਂ ਵੱਧ ਚਾਰਜ਼ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਹੈਲਪ ਲਾਈਨ ਨੰਬਰ ਤੇ ਸਕਿਾਇਤ ਕੀਤੀ ਜਾ ਸਕਦੀ ਹੈ, ਡੈਡ ਬਾਡੀਜ ਲਈ ਨਿਰਧਾਰਤ ਵੈਨ ਦਾ ਕਿਰਾਇਆ ਵੀ ਉਪਰੋਕਤ ਦਰਸਾਏ ਗਈਆਂ ਕੀਮਤਾਂ ਦੇ ਅਧਾਰ ‘ਤੇ ਹੋਣਗੇ।ਐਂਬੂਲੈਂਸ ਦੇ ਡਰਾਈਵਰ ਵੱਲੋਂ ਇੰਨਾਂ ਰੇਟਾਂ ਦੇ ਹੁਕਮਾਂ ਦੀ ਕਾਪੀ ਐਂਬੂਲੈਸ ਦੇ ਅੱਗੇ ਅਤੇ ਪਿੱਛੋਂ ਲਗਾਉਂਣਾ ਯਕੀਨੀ ਬਣਾਇਆ ਜਾਵੇਗਾ।ਐਂਬੂਲੈਂਸ ਵੱਲੋਂ ਆਕਸੀਜਨ ਦਾ ਅਲੱਗ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ, ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਐਂਬੂਲੈਂਸ ਮਾਲਕ / ਕੰਪਨੀ ਉਸ ਨੂੰ ਟਰਾਂਸਪੋਰਟ ਦੀਆਂ ਹਦਾਇਤਾਂ ਅਨੁਸਾਰ ਚਲਾਉਣ ਦੇ ਪਾਬੰਦ ਹੋਣਗੇ।ਆਕਸੀਜਨ ਪਲਾਂਟ ਇੰਚਾਰਜ਼ ਵੱਲੋਂ ਐਂਬੂਲੈਂਸਾਂ ਦੇ ਆਕਸੀਜਨ ਸਿਲੰਡਰ ਪਹਿਲ ਦੇ ਅਧਾਰ ‘ਤੇ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਦੇ ਰੇਟ ਤੋਂ ਭਰੇ ਜਾਣਗੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …