ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੁਨਿਆਦੀ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸੁਪਰੀਮ ਕੌਂਸਲ ਵਲੋਂ ਹਰਜੀਤ ਸਿੰਘ ਜਲੰਧਰ ਨੂੰ ਸਿੱਖ ਮਿਸ਼ਨਰੀ ਕਾਲਜ਼ ਦਾ ਮੁਖੀ ਬਣਾਉਣ ਦੀ ਸ਼ਲਾਘਾ ਕੀਤੀ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸਮੂਹ ਸੰਸਥਾਵਾਂ ਨੇ ਹਰਜੀਤ ਸਿੰਘ ਨੂੰ ਸ਼ੁਭ ਇਛਾਵਾਂ ਭੇਜਦਿਆਂ ਕਾਮਨਾ ਕੀਤੀ ਹੈ ਕਿ ਉਹ ਕਾਲਜ਼ ਦੇ ਮੋਢੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ।ਮਰਹੂਮ ਪ੍ਰਿੰਸੀਪਲ ਹਰਭਜਨ ਸਿੰਘ ਨੇ ਕੌਮ ਅੰਦਰ ਗੁਰਮਤਿ ਸਾਹਿਤ ਦੀ ਸਿਰਜਣਾ ਤੇ ਸੰਚਾਰ ਦੇ ਕਾਰਜ਼ ਅਤੇ ਪੱਤਰ ਵਿਹਾਰ ਕੋਰਸ ਪ੍ਰੋਗਰਾਮ ਨੂੰ ਸਿਖ਼ਰਾਂ ਤੱਕ ਪਹੁੰਚਾਇਆ ਅਤੇ ਕੌਮੀ ਸਿਰਮੌਰ ਸੰਸਥਾਵਾਂ ਤੋਂ ਵੀ ਅੱਗੇ ਵਧੇ ਸਾਬਤ ਹੋਏ।ਉਨਾਂ ਬੈਂਕ ਖੇਤਰ ਵਿੱਚ ਦੁਨਿਆਵੀ ਤਰੱਕੀਆਂ ਨੂੰ ਪਾਸੇ ਰੱਖ ਕੇ ਨਿਸ਼ਾਨੇ ਸਰ ਕਰਨ ਵਾਸਤੇ ਪੂਰਾ ਜੀਵਨ ਕਰੜੀ ਘਾਲਣਾ ਘਾਲੀ।
ਸਿੱਖ ਮਿਸ਼ਨਰੀ ਕਾਲਜ ਸਰਗਰਮੀਆਂ ਨੂੰ ਯੋਜਨਾਬੱਧ ਤਰੀਕੇ ਚਲਾਉਣ ਲਈ ਸੰਸਾਰ ਦਾ ਵੱਡਾ ਸਮੂਹ ਹੈ।ਲੱਖਾਂ ਸੰਗਤਾਂ ਗੁਰਮਤਿ ਸਿਧਾਤਾਂ ਦੀ ਜਾਣਕਾਰੀ ਰੱਖਦੀਆਂ ਹਨ।ਸੰਸਥਾ ਦਾ ਦੋ ਭਾਸ਼ਾਈ ਰਸਾਲਾ ਸਿੱਖ ਫੁਲਵਾੜੀ ਸੰਸਾਰ ਭਰ ਵਿੱਚ ਮਕਬੂਲ ਹੈ।ਉਸ ਦੇ ਸੰਪਾਦਕ ਹਰਜੀਤ ਸਿੰਘ ਨੂੰ ਮੁੱਖ ਸੰਪਾਦਕ ਅਤੇ ਸੰਸਥਾ ਦੇ ਮੁਖੀ ਦੀਆਂ ਸੇਵਾਵਾਂ ਸੌਂਪਣਾ ਦੂਰ-ਅੰਦੇਸ਼ ਫ਼ੈਸਲਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media