Sunday, September 27, 2026

ਬਾਦਲ ਵਲੋਂ ਖੀਰਨੀਆਂ ਪਰਿਵਾਰ ਨੂੰ ਨਜ਼ਰਅੰਦਾਜ਼ ਕਰਨ ‘ਤੇ ਭਾਰੀ ਰੋਸ

ਹਾਈ ਕਮਾਂਡ ਆਪਣੇ ਫੈਸਲੇ ‘ਤੇ ਮੁੜ ਕਰੇ ਗੌਰ – ਸ਼ਿਵ ਕੁਮਾਰ ਸ਼ਿਵੀ

ਸਮਰਾਲਾ, 19 ਮਈ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਮਰਾਲਾ ਵਿਧਾਨ ਸਭਾ ਹਲਕਾ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ਼ ਲਗਾਉਣ ‘ਤੇ ਇਲਾਕੇ ਵਿੱਚ ਕਾਫੀ ਖਲਬਲੀ ਮੱਚੀ ਹੋਈ ਹੈ।ਹਲਕਾ ਇੰਚਾਰਜ਼ ਬਦਲਣ ਅਤੇ ਖੀਰਨੀਆਂ ਪਰਿਵਾਰ ਨੂੰ ਨਜ਼ਰਅੰਦਾਜ਼ ਕਰਨ ਕਰਕੇ ਸਮੁੱਚੇ ਸਮਰਾਲਾ ਇਲਾਕੇ ਦੇ ਨੌਜਵਾਨਾਂ ਦੇ ਮਨਾਂ ਵਿੱਚ ਕਾਫੀ ਵਿਰੋਧ ਸਾਹਮਣੇ ਆ ਰਿਹਾ ਹੈ। ਯੂਥ ਅਕਾਲੀ ਆਗੂ ਸ਼ਿਵ ਕੁਮਾਰ (ਸ਼ਿਵੀ) ਅਤੇ ਸੰਦੀਪ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਮਰਾਲਾ ਇਲਾਕੇ ਦੇ ਟਕਸਾਲੀ ਖੀਰਨੀਆਂ ਪਰਿਵਾਰ ਨੂੰ ਨਜ਼ਰਅੰਦਾਜ਼ ਕਰਨਾ ਸ਼ੋਮਣੀ ਅਕਾਲੀ ਦਲ ਦਾ ਇਹ ਫੈਸਲਾ ਮੰਦਭਾਗਾ ਹੈ। ਨੌਜਵਾਨਾਂ ਨੇ ਹਾਈਕਮਾਂਡ ਦੇ ਫੈਸਲੇ ਪ੍ਰਤੀ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹਾਈ ਕਮਾਂਡ ਨੇ ਆਪਣੇ ਫੈਸਲੇ ‘ਤੇ ਮੁੜ ਗੌਰ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਾੜੇ ਨਤੀਜ਼ੇ ਭੁਗਤਣੇ ਪੈ ਸਕਦੇ ਹਨ।
                    ਇਸ ਮੌਕੇ ਜੀਤਾ ਦਿਆਲਪੁਰਾ, ਕਾਕਾ ਬਹਿਲੋਲਪੁਰ, ਲੱਖਾ ਦਿਆਲਪੁਰਾ, ਗਿੰਨੀ ਖੀਰਨੀਆਂ, ਜੱਸਾ ਦਿਆਲਪੁਰਾ, ਸੁੱਖਾ ਉਟਾਲਾਂ, ਬਿੰਦਰ, ਸਿੰਮੀ ਬਾਲਿਓਂ, ਆਸ਼ੂ ਸਮਰਾਲਾ ਆਦਿ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …