Tuesday, March 10, 2026

ਸੀ.ਆਈ.ਆਈ ਨੇ ਕੋਵਿਡ-19 ਰਲੀਫ ਫੰਡ ‘ਚ ਦਿੱਤੇ 4 ਲੱਖ ਰੁਪਏ

ਡਿਪਟੀ ਕਮਿਸ਼ਨਰ ਵੱਲੋਂ ਧੰਨਵਾਦ- ਹੋਰ ਸੰਸਥਾਵਾਂ ਨੂੰ ਸਹਾਇਤਾ ਦੀ ਕੀਤੀ ਅਪੀਲ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਦੌਰਾਨ ਜ਼ਿਲੇ੍ਹ ਦੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਅੱਗੇ ਆਈਆਂ ਹਨ ਅਤੇ ਨਿੱਜੀ ਤੌਰ ‘ਤੇ ਵੀ ਕਈ ਲੋਕਾਂ ਸਿੱਧੇ ਕੋਰੋਨਾ ਪੀੜਤ ਪਰਿਵਾਰਾਂ ਜਾਂ ਹੋਰ ਲੋੜਵੰਦ ਲੋਕਾਂ ਦੀ ਬਾਂਹ ਫੜ ਕੇ ਵੱਡਾ ਸਹਿਯੋਗ ਦਿੱਤਾ ਹੈ।ਇਸ ਤੋਂ ਇਲਾਵਾ ਕਾਰੋਬਾਰੀ ਅਦਾਰਿਆਂ ਵੱਲੋਂ ਰੈਡ ਕਰਾਸ ਰਾਹੀਂ ਲੋੜਵੰਦਾਂ ਤੱਕ ਸਹਾਇਤਾ ਸਮਗਰੀ ਪਹੁੰਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸੇ ਹੀ ਲੜੀ ਤਹਿਤ ਅੱਜ ਕੰਨਫੀਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ) ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਕੋਵਿਡ-19 ਰਲੀਫ ਫੰਡ ਵਿਚ 4 ਲੱਖ ਰੁਪਏ ਦਾ ਚੈਕ ਭੇਟ ਕੀਤਾ।
                ਡੀ.ਸੀ ਖਹਿਰਾ ਨੇ ਸੀ.ਆਈ.ਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਉਨਾਂ੍ਹ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਨਾਲ ਕਈ ਲੋੜਵੰਦਾਂ ਦੀ ਮਦਦ ਹੋ ਸਕੇਗੀ।ਉਨਾਂ ਨੇ ਜ਼ਿਲੇ੍ਹ ਦੀਆਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਅੱਗੇ ਆ ਕੇ ਕੋਵਿਡ ਰਲੀਫ ਫੰੰਡ ਵਿੱਚ ਆਪਣਾ ਸਹਿਯੋਗ ਦੇਣ।
                     ਸੀ.ਆਈ.ਆਈ ਅੰਮ੍ਰਿਤਸਰ ਦੇ ਚੇਅਰਮੈਨ ਰਾਜੀਵ ਸੱਜ਼ਦੇ ਅਤੇ ਵਾਇਸ ਚੇਅਰਮੈਨ ਕਰਨ ਵਰਮਾ ਨੇ ਦੱਸਿਆ ਕਿ ਸਾਡੀ ਸੰਸਥਾ ਵਲੋ ਇਸ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨਾਲ ਮਿਲ ਕੇ ਇਸ ਮਹਾਂਮਾਰੀ ਦਾ ਟਾਕਰਾ ਕੀਤਾ ਰਿਹਾ ਹੈ।ਉਨਾਂ੍ਹ ਦੱਸਿਆ ਕਿ ਅੱਜ ਦੀ ਸਹਾਇਤਾ ਵਿਚ ਕੋਚਰ ਇੰਫੋਟੈਕ ਪ੍ਰਾਈਵੇਟ ਲਿਮਟਿਡ, ਟੀ.ਕੇ ਰਬੜ ਇੰਡਸਟਰੀ, ਸਾਨਿਲ ਕੈਮੀਕਲ, ਇੰਡੋ ਜਰਮਨ ਯਾਰਨ ਐਂਡ ਫਾਈਬਰ, ਏਤਿਨ ਸਹਿਗਲ, ਆਰ.ਵੀ ਇੰਟਰਪ੍ਰਾਇਜ਼, ਵਿੱਕੀ ਟਰੇਡਿੰਗ ਕੰਪਨੀ, ਚਾਂਦ ਇੰਜੀਨੀਅਰਿੰਗ, ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ, ਖੰਨਾ ਪੇਪਰ ਮਿਲ, ਬੀ.ਡੀ ਬਾਂਸਲ ਚੈਰੀਟੇਬਲ ਟਰੱਸਟ, ਸੁਪਲ ਟੇਕ ਇੰਡਸਟਰੀ, ਚਮਨ ਲਾਲ ਸੇਤੀਆ ਐਕਪੋਰਟ, ਐਮਡਟ ਇੰਜੀਨੀਅਰ ਪ੍ਰਾ. ਲਿਮਟਿਡ, ਸਿਰਾਜ ਇੰਟਰਨੈਸ਼ਨਲ ਅਤੇ ਅਨਿਲ ਕੁਮਾਰ ਨੇ ਯੋਗਦਾਨ ਦਿੱਤਾ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …