ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਡੈਮੋਕਰੈਟਿਕ ਟੀਚਰ ਫਰੰਟ ਸੰਗਰੂਰ ਅਤੇ ਐਲੀਮੈਂਟਰੀ ਟੀਚਰ ਯੂਨੀਅਨ ਸੰਗਰੂਰ ਦਾ ਸਾਂਝਾ ਵਫ਼ਦ ਅਧਿਆਪਕਾਂ ਦੇ
ਭਖਦੇ ਮਸਲਿਆਂ ਸਬੰਧੀ ਏ.ਡੀ.ਸੀ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਨੂੰ ਮਿਲਿਆ।
ਵਫ਼ਦ ਦੇ ਆਗੂਆਂ ਨੇ ਕਰੋਨਾ ਨਾਲ ਹੋ ਰਹੀਆਂ ਅਧਿਆਪਕਾਂ ਦੀਆਂ ਮੌਤਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਏ.ਡੀ.ਸੀ ਕੋਲ ਰੱਖਿਆ।ਉਨਾਂ ਕਿਹਾ ਕਿ ਮਹਾਂਮਾਰੀ ਦੇ ਪ੍ਰਕੋਪ ਤੱਕ ਸਕੂਲ ਬੰਦ ਕੀਤੇ ਜਾਣ।ਜੇਕਰ ਇਹ ਗੱਲ ਸੰਭਵ ਨਾ ਹੋਵੇ ਤਾਂ ਤਾਂ ਸਕੂਲਾਂ ਦਾ ਸਮਾਂ ਹੋਰ ਜ਼ਿਲ੍ਹਿਆਂ ਦੀ ਤਰਜ਼ ‘ਤੇ ਤੁਰੰਤ ਘਟਾਇਆ ਜਾਵੇ।ਕਰੋਨਾ ਬਿਮਾਰੀ ਕਾਰਨ ਮਰੇ ਅਧਿਆਪਕਾਂ ਨੂੰ ਕੋਰੋਨਾ ਯੋਧੇ ਐਲਾਨ ਕੇ ਸਾਰੀਆਂ ਸਰਕਾਰੀ ਸਹੂਲਤਾਂ ਤੁਰੰਤ ਦਿੱਤੀਆਂ ਜਾਣ।ਆਗੂਆਂ ਨੇ ਅੰਤਰਰਾਜੀ ਕੋਵਿਡ ਨਾਕਿਆਂ ਤੇ ਕੋਰੋਨਾ ਸੈਂਟਰਾਂ ‘ਤੇ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦੀ ਮੰਗ ਰੱਖੀ ਅਤੇ ਨਾਕਿਆਂ ‘ਤੇ ਅਧਿਆਪਕਾਂ ਦੀ ਰੋਟੇਸ਼ਨ ਅਨੁਸਾਰ ਡਿਊਟੀ ਲਾਈ ਜਾਵੇ। ਅੰਗਹੀਣ ਅਤੇ 45 ਸਾਲ ਤੋਂ ਵੱਧ ਉਮਰ ਵਾਲੇ ਅਧਿਆਪਕਾਂ ਦੀ ਡਿਊਟੀ ਨਾ ਲਾਈ ਜਾਵੇ।ਨਾਕਿਆਂ ‘ਤੇ ਬੁਨਿਆਦੀ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ।ਵਲੰਟੀਅਰਾਂ ਅਤੇ ਕੱਚੇ ਅਧਿਆਪਕ ਜੋ ਕਰੋਨਾ ਡਿਊਟੀ ਦੇ ਰਹੇ ਹਨ ਉਨ੍ਹਾਂ ਨੂੰ ਤੁਰੰਤ ਸਰਕਾਰੀ ਅਧਿਆਪਕਾਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।ਏ.ਡੀ.ਸੀ ਸੰਗਰੂਰ ਨੇ ਵਫਦ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੰਗਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਵਫ਼ਦ ਵਿੱਚ ਬਲਵੀਰ ਚੰਦ ਲੌਂਗੋਵਾਲ, ਹਰਭਗਵਾਨ ਗੁਰਨੇ, ਜੋਤਿੰਦਰ ਜੋਤੀ, ਬਲਜੀਤ ਸਿੰਘ, ਪਰਮਿੰਦਰ ਢੀਂਡਸਾ, ਸਤਨਾਮ ਉੱਭਾਵਾਲ, ਸਰਬਜੀਤ ਗਾਗਾ, ਜਸਬੀਰ ਨਮੋਲ ਅਤੇ ਪਵਨ ਨੰਦਗੜ ਵੀ ਮੌਜ਼ੂਦ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media