ਲੌਂਗੋਵਾਲ, 22 ਮਈ (ਜਗਸੀਰ ਲੌਂਗੋਵਾਲ)- ਸੂਚਨਾਵਾਂ ਦੇ ਆਧਾਰ ‘ਤੇ ਬਲੈਕਮੇਲਿੰਗ ਕਰਨ ਦੇ ਦੋਸ਼ ਹੇਠ ਥਾਣਾ ਲੌਂਗੋਵਾਲ ਦੀ ਪੁਲੀਸ ਨੇ ਮਲੇਰਕੋਟਲਾ ਨਿਵਾਸੀ
ਇੱਕ ਵਿਅਕਤੀ ਖਿਲਾਫ ਮਾਮਲਾ ਦਰਜ਼ ਕੀਤਾ ਹੈ।ਥਾਣਾ ਲੌਂਗੋਵਾਲ ਦੇ ਐਸ.ਐਚ.ਓ ਇੰਸਪੈਕਟਰ ਜਰਨੈਲ ਸਿੰਘ ਅਤੇ ਅਤੇ ਤਫਤੀਸ਼ੀ ਅਧਿਕਾਰੀ ਏ.ਐਸ.ਆਈ ਰਾਮ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸੰਜੇ ਕੁਮਾਰ ਗਰਗ ਪੁੱਤਰ ਸੋਮਨਾਥ ਗਰਗ ਵਾਸੀ ਗੋਬਿੰਦ ਵਿਹਾਰ ਕਾਲੋਨੀ ਲੌਂਗੋਵਾਲ ਦੇ ਬਿਆਨਾਂ ਦੇ ਆਧਾਰ `ਤੇ ਅਜੇ ਕੁਮਾਰ ਪੁੱਤਰ ਬ੍ਰਿਜ਼ ਲਾਲ ਵਾਸੀ ਮਲੇਰਕੋਟਲਾ ਖਿਲਾਫ਼ ਆਈ.ਪੀ.ਸੀ ਦੀਆਂ ਧਾਰਾਵਾਂ ਅਧੀਨ 384,294,506 ਦਰਜ਼ ਕੀਤਾ ਗਿਆ ਹੈ ਅਤੇ ਅੱਜ ਸਵੇਰੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਪੁਲੀਸ ਕੋਲ ਬਿਆਨ ਦਰਜ਼ ਕਰਵਾਏ ਗਏ ਹਨ ਕਿ ਉਨ੍ਹਾਂ ਵੱਲੋਂ ਲੌਂਗੋਵਾਲ ਵਿਖੇ ਗੋਬਿੰਦ ਵਿਹਾਰ ਨਾਂ ਦੀ ਮਾਣਤਾ ਪ੍ਰਾਪਤ ਕਾਲੋਨੀ ਕੱਟੀ ਗਈ ਹੈ।ਇਸ ਕਲੋਨੀ ਤੇ ਉਸ ਦੇ ਹੋਰਨਾਂ ਕਾਰੋਬਾਰਾਂ ਸਬੰਧੀ ਉਹ ਵੱਖ-ਵੱਖ ਮਹਿਕਮਿਆਂ ਤੋਂ ਸੂਚਨਾ ਅਧਿਕਾਰ ਐਕਟ ਅਧੀਨ ਸੂਚਨਾਵਾਂ ਮੰਗ ਲੈਂਦਾ ਹੈ ਅਤੇ ਉਸ ਤੋਂ ਬਾਅਦ ਪੈਸੇ ਦੀ ਮੰਗ ਕਰਦਾ ਹੈ।ਉਸ ਦਾ ਚਚੇਰਾ ਭਰਾ ਅਜੈ ਕੁਮਾਰ ਵਾਸੀ ਮਲੇਰਕੋਟਲਾ ਉਸ ਨੂੰ ਪਿਛਲੇ 9 ਮਹੀਨਿਆਂ ਤੋਂ ਬਲੈਕਮੇਲਿੰਗ ਕਰਕੇ ਉਸ ਕੋਲੋਂ ਕਈ ਵਾਰ ਲੱਖਾਂ ਰੁਪਏ ਲਿਜਾ ਚੁੱਕਾ ਹੈ।ਹੁਣ ਇਨਕਮ ਟੈਕਸ ਵਿਭਾਗ ਵਿਚ ਸ਼ਿਕਾਇਤ ਕਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।
ਸ਼ਿਕਾਇਤਕਰਤਾ ਸੰਜੇ ਕੁਮਾਰ ਗਰਗ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਚਾਚਾ ਬ੍ਰਿਜ਼ ਲਾਲ ਨਾਲ ਉਨਾਂ ਦਾ ਵਪਾਰ 1985 ਵਿੱਚ ਹੀ ਅਲੱਗ ਹੋ ਗਿਆ ਸੀ।ਦੋ ਸਾਲ ਪਹਿਲਾਂ ਮੌਤ ਤੋਂ ਬਾਅਦ ਉਨ੍ਹਾਂ ਦਾ ਲੜਕਾ ਅਜੇ ਕੁਮਾਰ ਹੁਣ ਤੰਗ ਪ੍ਰੇਸ਼ਾਨ ਕਰ ਕੇ ਠੱਗੀਆਂ ਮਾਰਨ ਦਾ ਧੰਦਾ ਕਰ ਰਿਹਾ ਸੀ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media