ਪਠਾਨਕੋਟ, 25 ਮਈ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਜਾਰੀ ਕੀਤੇ
ਗਏ ਤਾਜ਼ਾ ਅੰਕੜਿਆਂ ਅਨੁਸਾਰ ਰਾਜ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ 140 ਸਰਕਾਰੀ ਸਕੂਲਾਂ ‘ਚ ਜਿਲ੍ਹਾ ਪਠਾਨਕੋਟ ਦੇ 2 ਸਕੂਲ ਜਗ੍ਹਾ ਬਣਾਉਣ ‘ਚ ਸਫਲ਼ ਹੋਏ ਹਨ।ਸ਼ਹੀਦ ਮੱਖਣ ਸਿੰਘ ਸਰਕਾਰੀ ਕੰ.ਸੀ.ਸੈ ਸਕੂਲ ਪਠਾਨਕੋਟ ਅਤੇ ਸਰਕਾਰੀ ਸੀ.ਸੈ ਸਕੂਲ ਭੋਆ ਹਨ । ਸ਼ਹੀਦ ਮੱਖਣ ਸਿੰਘ ਸਰਕਾਰੀ ਕੰ.ਸੀ.ਸੈ ਸਕੂਲ ਪਠਾਨਕੋਟ ਵਿੱਚ ਹੁਣ ਤੱਕ 1829 ਵਿਦਿਆਰਥੀ ਦਾਖਲ ਹੋਏ ਹਨ ਅਤੇ ਸਰਕਾਰੀ ਸੀ.ਸੈ ਸਕੂਲ ਭੋਆ ਹੁਣ ਤੱਕ 1161 ਵਿਦਿਆਰਥੀ ਦਾਖਲ ਹੋਏ ਹਨ ।
ਪ੍ਰਿੰਸੀਪਲ ਮੀਨਮ ਸ਼ਿਖਾ ‘ਚ ਸ਼ਹੀਦ ਮੱਖਣ ਸਿੰਘ ਸਰਕਾਰੀ ਕੰ.ਸੀ.ਸੈ ਸਕੂਲ ਪਠਾਨਕੋਟ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਆਧੁਨਿਕ ਸਹੂਲਤਾਂ ਤੇ ਗੁਣਵਤਾ ਵਾਲੀ ਸਿੱਖਿਆ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਪ੍ਰਿੰਸੀਪਲ ਭੁਪਿੰਦਰ ਕੌਰ ਸਰਕਾਰੀ ਸੀ.ਸੈ ਸਕੂਲ ਭੋਆ ਦਾ ਕਹਿਣਾ ਹੈ ਕਿ ਸਕੂਲ ਸਕੂਲ ਸਿੱਖਿਆ ਵਿਭਾਗ ਵਲੋਂ ਵਿੱਦਿਅਕ ਪ੍ਰਣਾਲੀ ‘ਚ ਲਿਆਂਦੀ ਗੁਣਵਤਾ ਨੇ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਰਾਜ ਸਰਕਾਰ ਦੀ ਸਰਪ੍ਰਸਤੀ ‘ਚ ਸਰਕਾਰੀ ਸਕੂਲਾਂ ਦੇ ਮੁੱਖੀਆਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਵੱਡਾ ਵਾਧਾ ਹੋਇਆ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੇ ਸਕੂਲ ਵਿੱਚ ਇਸ ਸੈਸਨ ਵਿੱਚ 1300 ਦੇ ਕਰੀਬ ਵਿਦਿਆਰਥੀ ਦਾਖਲ ਹੋਣਗੇ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਜਸਵੰਤ ਸਿੰਘ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰਾਜੇਸ਼ਵਰ ਸਲਾਰੀਆ ਨੇ ਜਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਵਲੋਂ ਰਾਜ ਪੱਧਰ ‘ਤੇ ਮਾਣ ਵਧਾਉਣ ‘ਤੇ ਵਧਾਈ ਦਿੱਤੀ ਹੈ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media