ਸਮਰਾਲਾ, 26 ਮਈ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਮਈ ਨੂੰ ਕਿਸਾਨੀ ਸੰਘਰਸ਼ ਦੇ ਦਿੱਲੀ ਬਾਰਡਰਾਂ ‘ਤੇ 6 ਮਹੀਨੇ ਦਾ ਸਮਾਂ
ਹੋਣ ‘ਤੇ ਮੋਦੀ ਸਰਕਾਰ ਵਿਰੁੱਧ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਗਟ ਕਰਨ ਕੀਤਾ ਗਿਆ।ਕਿਸਾਨ ਆਗੂ ਬਲਜੀਤ ਸਿੰਘ ਖੀਰਨੀਆਂ ਅਤੇ ਦਰਸ਼ਨ ਸਿੰਘ ਬੌਂਦਲੀ ਦੀ ਅਗਵਾਈ ਹੇਠ ਪਿੰਡ ਬੌਂਦਲੀ ਵਿਖੇ ਰੋਸ ਮਾਰਚ ਕੱਢਿਆ ਗਿਆ।ਇਸ ਰੋਸ ਮਾਰਚ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਅਤੇ ਮਜਦੂਰਾਂ ਨੇ ਭਾਗ ਲਿਆ ਅਤੇ ਕਾਲੇ ਝੰਡੇ ਹੱਥਾਂ ਵਿੱਚ ਫੜ੍ਹੇ ਹੋਏ ਸਨ।
ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪਿੱਛੇ ਲੱਗ ਕੇ ਪੂਰੇ ਦੇਸ਼ ਨੂੰ ਵੇਚਣ ‘ਤੇ ਲਾਇਆ ਹੋਇਆ ਹੈ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਨੇ ਤਿੰਨੋਂ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਹੁਕਮ ‘ਤੇ ਦੇਸ਼ ਵਿਆਪੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਰੋਸ ਮਾਰਚ ਉਪਰੰਤ ਬੌਂਦਲੀ ਬਾਈਪਾਸ ‘ਤੇ ਆ ਕੇ ਕਿਸਾਨਾਂ ਵਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜੀਤ ਸਿੰਘ ਟੋਡਰਪੁਰ, ਸੁਖਦੇਵ ਸਿੰਘ, ਹਰਬੰਸ ਸਿੰਘ ਨੰਬਰਦਾਰ, ਜਰਨੈਨ ਸਿੰਘ ਜਟਾਣਾ, ਬਲਦੀਪ ਸਿੰਘ ਖੀਰਨੀਆਂ, ਜਸਮੇਲ ਸਿੰਘ ਬੌਂਦਲੀ, ਸੁਹੇਲ ਸਿੰਘ, ਦਰਸ਼ਨ ਸਿੰਘ ਪੰਚ, ਸੁੱਖਾ ਦਿਆਲਪੁਰਾ, ਚੈਨੀ ਬਾਲਿਓਂ, ਭਾਗ ਸਿੰਘ ਬੌਂਦਲੀ, ਲਾਭ ਸਿੰਘ ਸੋਢੀ, ਰਣਧੀਰ ਸਿੰਘ ਘੋਲਾ, ਅਵਤਾਰ ਸਿੰਘ ਨੰਬਰਦਾਰ, ਗੱਜਣ ਸਿੰਘ, ਪਾਲ ਸਿੰਘ ਗਹਿਲੇਵਾਲ, ਬਾਬੂ ਗਹਿਲੇਵਾਲ, ਲੱਕੀ ਬੌਂਦਲੀ, ਜੱਸੀ ਬੌਂਦਲੀ, ਗੁਰਨਾਮ ਸਿੰਘ ਦਿਆਲਪੁਰਾ, ਬਿੱਕਰ ਸਿੰਘ ਕੋਟਲਾ ਸਮਸ਼ਪੁਰ, ਚਰਨਜੀਤ ਸਿੰਘ ਕੋਟਲਾ ਸਮਸ਼ਪੁਰ, ਕੇ.ਐਸ ਨਿੰਨੀ ਕੋਚ, ਹਰਨੇਕ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਇਲਾਕੇ ਦੇ ਕਿਸਾਨ ਅਤੇ ਮਜ਼ਦੂਰਾਂ ਤੋਂ ਇਲਾਵਾ ਰੋਸ ਧਰਨੇ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media