ਚੰਡੀਗੜ੍ਹ, 26 ਮਈ (ਪ੍ਰੀਤਮ ਲੁਧਿਆਣਵੀ) – ਮਰਹੂਮ ਗੀਤਕਾਰ ਦਰਸ਼ਨ ਸਿੰਘ ਗਿੱਲ ਨੂੰ ਪੰਜਾਬੀ ਸਾਹਿਤ ਸਭਾ ਖੰਨਾ ਵਲੋਂ ਇੱਕ ਆਨਲਾਈਨ ਮੀਟਿੰਗ ਜ਼ਰੀਏ
ਸ਼ਰਧਾਂਜਲੀ ਦਿੱਤੀ ਗਈ।ਜਿਕਰਯੋਗ ਹੈ ਕਿ ਦਰਸ਼ਨ ਸਿੰਘ ਗਿੱਲ ਸਾਹਿਤ ਸਭਾ ਖੰਨਾ ਦੇ ਕਰਤਾਧਰਤਾ ਸਨ ਅਤੇ ਪਿੱਛਲੇ ਦਿਨੀਂ ਉਹ ਸਦੀਵੀ ਵਿਛੋੜਾ ਦੇ ਗਏ ਸਨ।ਉਹਨਾਂ ਦਾ ਭੋਗ ਅਤੇ ਅੰਤਿਮ ਰਸਮਾਂ 27 ਮਈ ਦਿਨ ਵੀਰਵਾਰ ਨੂੰ ਗੁਰਦੁਵਾਰਾ ਨਿਰਗੁਣ ਦਾਸ ਜੀ ਖੰਨਾ ਖੁਰਦ ਵਿਖੇ ਹੋਣਗੀਆਂ।
ਸਭਾ ਦੇ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਸੰਧੂ ਕੋਟਲ਼ਾ ਅਜਨੇਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਤ ਸਭਾ ਖੰਨਾ ਦੇ ਸਾਹਿਤਕਾਰਾਂ ਨੇ ਦਰਸ਼ਨ ਗਿੱਲ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪੋ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।
ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਪ੍ਰੀਤ ਸਿੰਘ ਸੰਦਲ, ਹਰਬੰਸ ਸਿੰਘ ਸ਼ਾਨ, ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਰਾਏ, ਜਰਨੈਲ ਰਾਮਪੁਰੀ, ਨੇਤਰ ਸਿੰਘ ਮੁੱਤੋਂ, ਗੁਰਵਿੰਦਰ ਸਿੰਘ ਸੰਧੂ ਕੋਟਲ਼ਾ ਅਜਨੇਰ, ਗੁਰੀ ਤੁਰਮਰੀ, ਜਸਵੀਰ ਝੱਜ, ਗੁਰਜੰਟ ਸਿੰਘ ਮਰਾੜ (ਕਾਲ਼ਾ ਪਾਇਲ਼ ਵਾਲ਼ਾ), ਭਗਵੰਤ ਸਿੰਘ ਲਿੱਟ, ਮਨਜੀਤ ਕੌਰ ਜੀਤ, ਗੁਰਦੀਪ ਮਹੌਣ, ਵਰਿੰਦਰ, ਰਮਨਦੀਪ ਕੌਰ ਰਿੰਮੀ ਅਤੇ ਤਸਵਿੰਦਰ ਸਿੰਘ ਬੜੈਚ ਨੇ ਭਾਗ ਲਿਆ।ਸਭਾ ਦੀ ਕਾਰਵਾਈ ਜਰਨਲ ਸਕੱਤਰ ਗੁਰੀ ਤੁਰਮਰੀ ਨੇ ਚਲਾਈ।
ਅੰਤ ਵਿੱਚ ਸਭਾ ਦੇ ਪ੍ਰਧਾਨ ਜਰਨੈਲ ਰਾਮਪੁਰੀ ਨੇ ਦਰਸ਼ਨ ਸਿੰਘ ਗਿੱਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਮਹਾਨ ਗੀਤਕਾਰ ਸਦੀਆਂ ਵਿੱਚ ਕਦੇ ਕਦੇ ਹੀ ਪੈਦਾ ਹੁੰਦੇ ਹਨ।ਉਨਾਂ ਕਿਹਾ ਉਹ ਦਰਸ਼ਨ ਗਿੱਲ ਦੀ ਸੋਚ ਅਨੁਸਾਰ ਹੀ ਕੰਮ ਕਰਨਗੇ ਅਤੇ ਸਾਹਿਤ ਸਭਾ ਖੰਨਾ ਨੂੰ ਉਸੇ ਸੋਚ ਅਨੁਸਾਰ ਬੁਲੰਦੀਆਂ ‘ਤੇ ਲੈ ਕੇ ਜਾਣਗੇ ਦਰਸ਼ਨ ਸਿੰਘ ਗਿੱਲ ਦੀ ਸੋਚ ‘ਤੇ ਪਹਿਰਾ ਦੇਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media