Friday, November 22, 2024

ਸਮਾਜ ਸੇਵੀ ਸਵ: ਸੰਜੇ ਗਾਬਾ ਦੀ ਯਾਦ ‘ਚ ਵੰਡੀਆਂ ਸੈਨੀਟਾਈਜਰ ਮਸ਼ੀਨਾਂ, ਵਾਟਰ ਕੂਲਰ ਤੇ ਵਹੀਲ ਚੇਅਰਾਂ

ਸੰਗਰੂਰ, 26 ਮਈ (ਜਗਸੀਰ ਲੌਂਗੋਵਾਲ) – ਸਾਬਕਾ ਕੌਸਲਰ ਤੇ ਸਮਾਜ ਸੇਵੀ ਸਵ. ਸੰਜੇ ਗਾਬਾ ਦੀ 6ਵੀਂ ਬਰਸੀ ਮੌਕੇ ਸੰਜੇ ਗਾਬਾ ਮੈਮੋਰੀਅਲ ਟਰੱਸਟ ਵਲੋਂ ਆਟੋ ਸੈਨਸਰ ਸੈਨੀਟਾਈਜਰ ਮਸ਼ੀਨਾਂ, ਵਾਟਰ ਕੂਲਰ, ਬਾਈਸਾਈਕਲ ਤੇ ਵਹੀਲ ਚੇਅਰਾਂ, ਕੰਨਾਂ ਵਾਲੀਆਂ ਮਸ਼ੀਨਾਂ, ਮਾਸਕ ਅਤੇ ਸੈਨੀਟਾਈਜਰ ਵੰਡੇ ਗਏ।
ਸਥਾਨਕ ਹਰਗੋਬਿੰਦਪੁਰਾ ਗੁਰਦੁਆਰਾ ਸੁਨਾਮੀ ਗੇਟ ਵਿਖੇ ਸਵ ਸੰਜੇ ਗਾਬਾ ਦੀ ਬਰਸੀ ਮੌਕੇ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਪਰਿਵਾਰ ਵਲੋਂ ਅਰਦਾਸ ਕਰਵਾਈ ਗਈ।ਜਿਸ ਉਪਰੰਤ ਸੰਜੇ ਗਾਬਾ ਮੈਮੋਰੀਅਲ ਟਰੱਸਟ ਵਲੋਂ ਵੱਖ-ਵੱਖ ਧਾਰਮਿਕ ਸਥਾਨ ਅਤੇ ਜਨਤਕ ਥਾਵਾਂ ‘ਤੇ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ 10 ਸੈਨਸਰ ਸੈਨੀਟਾਈਜ਼ਰ ਮਸ਼ੀਨਾਂ ਲਗਵਾਈਆਂ ਉਥੇ ਹੀ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ 2 ਵਾਟਰ ਕੂਲਰ ਲਗਵਾਏ ਗਏ ਅਤੇ ਅੰਗਹੀਣਾਂ ਨੂੰ 12 ਬਾਈ ਸਾਇਕਲ ਤੇ ਵਹੀਲ ਚੇਅਰਾਂ ਅਤੇ 5 ਕੰਨਾਂ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਲੇਬਰ ਯੂਨੀਅਨ ਤੇ ਰਿਕਸ਼ਾ ਯੂਨੀਅਨ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ।
                ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ ਨੇ ਕਿਹਾ ਕਿ ਜੇ ਕਿਸੇ ਚੰਗੇ ਇਨਸਾਨ ਨੂੰ ਯਾਦ ਰੱਖਣਾ ਹੋਵੇ ਤਾਂ ਸਾਨੂੰ ਉਸ ਤਰਾਂ ਦੇ ਹੀ ਚੰਗੇ ਕੰਮ ਕਰਨੇ ਚਾਹੀਦੇ ਹਨ।ਉਹਨਾਂ ਨੇ ਦੱਸਿਆ ਕਿ ਸਾਡੇ ਸਭ ਦੇ ਸਤਿਕਾਰ ਯੋਗ ਸਵ: ਸੰਜੇ ਗਾਬਾ ਹਮੇਸ਼ਾਂ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਸਨ।ਉਹਨਾਂ ਦੀ ਸੋਚ ਨੂੰ ਅਗਾਂਹ ਵਧਾਉਂਦੇ ਹੋਏ ਹੀ ਅਸੀਂ ਸਾਰੇ ਹਰ ਸਾਲ ਉਹਨਾਂ ਦੀ ਨਿੱਘੀ ਯਾਦ ‘ਚ ਲੋਕ ਭਲਾਈ ਦੇ ਕੰਮ ਕਾਰਜ਼ਾਂ ਨੂੰ ਕਰਦੇ ਹਾਂ।ਸੰਜੇ ਗਾਬਾ ਮੈਮੋਰੀਅਲ ਟਰੱਸਟ ਵਲੋਂ ਮੈਡੀਕਲ ਕੈਂਪ, ਗਰੀਬ ਕੁੜੀਆਂ ਦੇ ਵਿਆਹ ਵਿਚ ਮਦਦ, ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪੌਦਾ ਲਗਾਉਣਾ, ਔਰਤਾਂ ਲਈ ਸਿਲਾਈ ਮਸ਼ੀਨਾਂ, ਅੰਗਹੀਣਾਂ ਲਈ ਸਾਇਕਲ ਤੇ ਖੂਨਦਾਨ ਕੈਂਪ ਲਾਉਣ ਆਦਿ ਭਲਾਈ ਕਾਰਜ਼ ਕੀਤੇ ਜਾਂਦੇ ਹਨ।
                      ਸੰਜੇ ਗਾਬਾ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਸਿੰਗਲਾ ਵਲੋਂ ਫੋਨ ‘ਤੇ ਅਤੇ ਟਰੱਸਟ ਦੇ ਚੇਅਰਪਰਸਨ ਅਤੇ ਸਾਬਕਾ ਕੌਸਲਰ ਸ੍ਰੀਮਤੀ ਸੀਮਾ ਗਾਬਾ, ਸਾਬਕਾ ਜਿਲਾ ਪ੍ਰਧਾਨ ਸੁਭਾਸ਼ ਗਰੋਵਰ, ਪੈਨਸ਼ਨਰ ਆਗੂ ਪੰਜਾਬ ਰਾਜ ਕੁਮਾਰ ਅਰੋੜਾ ਨੇ ਵੀ ਸਰਧਾਂਜਲੀ ਦਿੱਤੀ।
                     ਇਸ ਮੌਕੇ ਸੁਰਿੰਦਰ ਪਾਲ ਸਿੰਘ ਸਿਦਕੀ, ਸਹਾਰਾ ਫਾਊਡਏਸਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਕੈਮਬਰੀਜ ਸਕੂਲ ਦੇ ਚੇਅਰਮੈਨ ਸਿਵ ਆਰੀਆ, ਸ਼ਿਵ ਮੰਦਰ ਸੇਖੁਪੂਰਾ ਦੇ ਪ੍ਰਧਾਨ ਦਵਿੰਦਰ ਮਨਚੰਦਾ, ਅਰੋੜਾ ਮਹਾਂ ਸਭਾ ਦੇ ਪ੍ਰਧਾਨ ਹਰੀਸ ਟੂਟੇਜਾ, ਗੁਰਦੁਆਰਾ ਹਰਗੋਬਿੰਦਪੁਰ ਦੇ ਪ੍ਰਧਾਨ ਜਗਤਾਰ ਸਿੰਘ, ਕੈਪਟਨ ਕਰਮ ਸਿੰਘ ਨਗਰ ਸਕੀਮ ਦੇ ਪ੍ਰਧਾਨ ਰਜਿੰਦਰ ਕੁਮਾਰ ਪੱਪੂ ਅਤੇ ਨਗਨ ਬਾਬਾ ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਰਜਿੰਦਰ ਮਨਚੰਦਾ, ਨਰੇਸ਼ ਬਾਂਗੀਆ, ਜੋਤੀ ਗਾਬਾ, ਅਮਨ ਸ਼ਰਮਾ, ਚਰਨਜੀਤ ਸਿੰਘ ਸੋਢੀ, ਰਾਕੇਸ਼ ਅਹੂਜਾ, ਅਸ਼ੋਕ ਬਹੀਵਾਲ, ਅਨੂਪ ਗਾਬਾ, ਪ੍ਰਕਾਸ਼ ਚੰਦ ਕਾਲਾ, ਕੁਲਦੀਪ ਦੇਹਰਾਨ, ਮਨੀਸ਼ ਸਿੰਗਲਾ, ਸਤਪਾਲ ਜੌਹਰ, ਰੋਹਿਤ ਗਾਬਾ , ਨੀਪੁਨ ਕਾਂਤ, ਈਸੂ ਹੰਸ ਆਦਿ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …