Wednesday, April 29, 2026

‘ਇਪਟਾ’ ਗੁਰਦਾਸਪੁਰ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ਼ ‘ਤੇ ਮਨਾਇਆ ਇਪਟਾ ਨੈਸ਼ਨਲ ਦਾ ਸਥਾਪਨਾ ਦਿਵਸ

ਚੰਡੀਗੜ/ਗੁਰਦਾਸਪੁਰ੍ਹ, 26 ਮਈ (ਪ੍ਰੀਤਮ ਲੁਧਿਆਣਵੀ) – ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਨੈਸ਼ਨਲ ਦੇ ਸਥਾਪਨਾ ਦਿਵਸ ਦੇ ਸਬੰਧ ਵਿਚ  ‘ਇਪਟਾ’ ਗੁਰਦਾਸਪੁਰ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੀ ਪੱਕੀ ਸਟੇਜ਼ ਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਕੀਤਾ ਗਿਆ।
                   ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੱਖਣ ਕੁਹਾੜ, ਜੀ.ਐਸ ਪਾਹੜਾ ਪ੍ਰਧਾਨ, ਗੁਰਮੀਤ ਸਿੰਘ ਬਾਜਵਾ ਜਨਰਲ ਸਕੱਤਰ, ਡਾ. ਜਗਜੀਵਨ ਲਾਲ (ਸਾਬਕਾ ਸੀ.ਐਮ.ਓ) ਪ੍ਰਧਾਨ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ, ਕੁਲਵੰਤ ਸਿੰਘ (ਸੇਵਾ ਮੁਕਤ ਪ੍ਰਿੰਸੀਪਲ) ਸ਼ੁਸ਼ੋਭਿਤ ਸਨ।ਇਨਾਂ ਤੋਂ ਇਲਾਵਾ ਸਮਾਗਮ ਵਿੱਚ ਅਮਰਜੀਤ ਸਿੰਘ ਗੁਰਦਾਸਪੁਰੀ (ਸਰਪ੍ਰਸਤ), ਰੰਜ਼ਨ ਵਫ਼ਾ (ਪ੍ਰਧਾਨ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ), ਐਸ.ਪੀ ਸਿੰਘ ਗੋਂਸਲ (ਪ੍ਰਧਾਨ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਗੁਰਦਾਸਪੁਰ), ਬੂਟਾ ਰਾਮ ਆਜ਼ਾਦ ਵਿੱਤ ਸਕੱਤਰ, ਬਲਜਿੰਦਰ ਸਿੰਘ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਸ਼ਰਮਾ ਜਨਰਲ ਸਕੱਤਰ, ਰਸ਼ਪਾਲ ਸਿੰਘ ਘੁੰਮਣ (ਜਨਰਲ ਸਕੱਤਰ ਨਟਾਲੀ ਰੰਗ ਮੰਚ ਗੁਰਦਸਪੁਰ), ਤਰਸੇਮ ਸਿੰਘ ਭੰਗੂ (ਪ੍ਰਸਿੱਧ ਕਹਾਣੀਕਾਰ), ਸੁਰਿੰਦਰ ਸਿੰਘ ਪੱਡਾ, ਜਨਕ ਰਾਜ ਰਠੌਰ, ਡਾ. ਸੋਮ ਰਾਜ ਸ਼ਰਮਾ, ਰਾਜਿੰਦਰ ਸਿੰਘ ਰਾਜ ਕਲਾਨੌਰ, ਰਘੁਵੀਰ ਸਿੰਘ ਚਾਹਿਲ, ਅਮਰਜੀਤ ਸਿੰਘ ਸੈਣੀ, ਬਲਜਿੰਦਰ ਸਿੰਘ, ਹੀਰਾ ਸਿੰਘ ਸੈਣੀ, ਤਿਲਕ ਰਾਜ (ਸਾਬਕਾ ਰੇਂਜ ਅਫਸਰ), ਹਰਭਜਨ ਸਿੰਘ ਮਾਂਗਟ (ਤਰਕਸ਼ੀਲ ਸੁਸਾਇਟੀ), ਅਜੀਤ ਸਿੰਘ ਹੁੰਦਲ, ਜਸਵੀਰ ਸਿੰਘ (ਪਿੰਗਲਵਾੜਾ ਸੁਸਾਇਟੀ), ਨਵਰਾਜ ਸਿੰਘ ਸੰਧੂ (ਐਮ.ਡੀ ਪੰਜਾਬ ਨਾਓ ਟੀ.ਵੀ ਅਤੇ ਗੁਰਚਰਨ ਗਾਂਧੀ (ਐਡਵਾਈਜਰ) ਆਦਿ ਸਾਥੀਆਂ ਨੇ ਭਰਵੀਆਂ ਹਾਜ਼ਰੀਆਂ ਲਗਵਾਈਆਂ।ਸਮਾਗਮ ਦੌਰਾਨ ‘ਇਪਟਾ’ ਦੀ ਭਾਰਤੀ ਸਮਾਜ ਵਿੱਚ ਭੂਮਿਕਾ ‘ਤੇ ਵਿਚਾਰ-ਚਰਚਾ, ਗੀਤ ਸੰਗੀਤ ਤੇ ਕਲਾ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।
                      ‘ਇਪਟਾ’ ਗੁਰਦਾਸਪੁਰ ਦੇ ਪ੍ਰਧਾਨ ਪਾਹੜਾ ਤੇ ਜਨਰਲ ਸਕੱਤਰ ਬਾਜਵਾ ਨੇ ਦੱਸਿਆ ਕਿ ‘ਇਪਟਾ’ (ਇੰਡੀਅਨ ਪੀਪਲਜ਼ ਥੀਏਟਰ ਐਸੋਸ਼ੀਏਸ਼ਨ) ਇਕ ਅਜਿਹੀ ਸੰਸਥਾ ਹੈ, ਜੋ 78 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਮਾਰਵਾੜੀ ਸਕੂਲ ਮੁੰਬਈ ਵਿਖੇ 25 ਮਈ 1943 ਨੂੰ ਹੋਏ ‘ਇਪਟਾ’ ਦੇ ਪਲੇਠੇ ਮਹਾਂ ਸੰਮੇਲਨ ਦੀ ਪ੍ਰਧਾਨਗੀ ਐਚ.ਐਮ ਜੋਸ਼ੀ ਨੇ ਕੀਤੀ ਸੀ।‘ਇਪਟਾ’ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ‘ਕਲਾ’ ਕਲਾ ਨਹੀਂ ਬਲਕਿ ਲੋਕਾਂ ਲਈ ਹੈ।‘ਇਪਟਾ’ ਕੇਵਲ ਇੱਕ ਸੰਸਥਾ/ਸੰਗਠਨ ਹੀ ਨਹੀਂ ਸਗੋਂ ਆਧੁਨਿਕ ਭਾਰਤ ਦਾ ਪਹਿਲੇ ਸਭਿਆਚਾਰਕ ਅੰਦੋਲਨ ਦਾ ਅਗ਼ਾਜ਼ ਸੀ, ਜੋ ਅੱਜ ਵੀ ਕਈ ਸ਼ਕਲਾਂ, ਰੂਪਾਂ ਅਤੇ ਸਰੂਪਾਂ ਵਿੱਚ ਦੇਸ਼ ਭਰ ਵਿੱਚ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ।ਕੁੱਲ ਮਿਲਾ ਕੇ ਸੰਸਥਾ ਦਾ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡ ਗਿਆ, ਜਿਸ ਦੇ ਲਈ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …