Monday, December 23, 2024

ਮਰਹੂਮ ਗੀਤਕਾਰ ਦਰਸ਼ਨ ਗਿੱਲ ਨੂੰ ਸਾਹਿਤ ਸਭਾ ਖੰਨਾ ਵਲੋਂ ਸ਼ਰਧਾਂਜਲੀਆਂ ਭੇਟ

ਚੰਡੀਗੜ੍ਹ, 26 ਮਈ (ਪ੍ਰੀਤਮ ਲੁਧਿਆਣਵੀ) – ਮਰਹੂਮ ਗੀਤਕਾਰ ਦਰਸ਼ਨ ਸਿੰਘ ਗਿੱਲ ਨੂੰ ਪੰਜਾਬੀ ਸਾਹਿਤ ਸਭਾ ਖੰਨਾ ਵਲੋਂ ਇੱਕ ਆਨਲਾਈਨ ਮੀਟਿੰਗ ਜ਼ਰੀਏ ਸ਼ਰਧਾਂਜਲੀ ਦਿੱਤੀ ਗਈ।ਜਿਕਰਯੋਗ ਹੈ ਕਿ ਦਰਸ਼ਨ ਸਿੰਘ ਗਿੱਲ ਸਾਹਿਤ ਸਭਾ ਖੰਨਾ ਦੇ ਕਰਤਾਧਰਤਾ ਸਨ ਅਤੇ ਪਿੱਛਲੇ ਦਿਨੀਂ ਉਹ ਸਦੀਵੀ ਵਿਛੋੜਾ ਦੇ ਗਏ ਸਨ।ਉਹਨਾਂ ਦਾ ਭੋਗ ਅਤੇ ਅੰਤਿਮ ਰਸਮਾਂ 27 ਮਈ ਦਿਨ ਵੀਰਵਾਰ ਨੂੰ ਗੁਰਦੁਵਾਰਾ ਨਿਰਗੁਣ ਦਾਸ ਜੀ ਖੰਨਾ ਖੁਰਦ ਵਿਖੇ ਹੋਣਗੀਆਂ।
                     ਸਭਾ ਦੇ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਸੰਧੂ ਕੋਟਲ਼ਾ ਅਜਨੇਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਤ ਸਭਾ ਖੰਨਾ ਦੇ ਸਾਹਿਤਕਾਰਾਂ ਨੇ ਦਰਸ਼ਨ ਗਿੱਲ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪੋ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।
                  ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਪ੍ਰੀਤ ਸਿੰਘ ਸੰਦਲ, ਹਰਬੰਸ ਸਿੰਘ ਸ਼ਾਨ, ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਰਾਏ, ਜਰਨੈਲ ਰਾਮਪੁਰੀ, ਨੇਤਰ ਸਿੰਘ ਮੁੱਤੋਂ, ਗੁਰਵਿੰਦਰ ਸਿੰਘ ਸੰਧੂ ਕੋਟਲ਼ਾ ਅਜਨੇਰ, ਗੁਰੀ ਤੁਰਮਰੀ, ਜਸਵੀਰ ਝੱਜ, ਗੁਰਜੰਟ ਸਿੰਘ ਮਰਾੜ (ਕਾਲ਼ਾ ਪਾਇਲ਼ ਵਾਲ਼ਾ), ਭਗਵੰਤ ਸਿੰਘ ਲਿੱਟ, ਮਨਜੀਤ ਕੌਰ ਜੀਤ, ਗੁਰਦੀਪ ਮਹੌਣ, ਵਰਿੰਦਰ, ਰਮਨਦੀਪ ਕੌਰ ਰਿੰਮੀ ਅਤੇ ਤਸਵਿੰਦਰ ਸਿੰਘ ਬੜੈਚ ਨੇ ਭਾਗ ਲਿਆ।ਸਭਾ ਦੀ ਕਾਰਵਾਈ ਜਰਨਲ ਸਕੱਤਰ ਗੁਰੀ ਤੁਰਮਰੀ ਨੇ ਚਲਾਈ।
                  ਅੰਤ ਵਿੱਚ ਸਭਾ ਦੇ ਪ੍ਰਧਾਨ ਜਰਨੈਲ ਰਾਮਪੁਰੀ ਨੇ ਦਰਸ਼ਨ ਸਿੰਘ ਗਿੱਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਮਹਾਨ ਗੀਤਕਾਰ ਸਦੀਆਂ ਵਿੱਚ ਕਦੇ ਕਦੇ ਹੀ ਪੈਦਾ ਹੁੰਦੇ ਹਨ।ਉਨਾਂ ਕਿਹਾ ਉਹ ਦਰਸ਼ਨ ਗਿੱਲ ਦੀ ਸੋਚ ਅਨੁਸਾਰ ਹੀ ਕੰਮ ਕਰਨਗੇ ਅਤੇ ਸਾਹਿਤ ਸਭਾ ਖੰਨਾ ਨੂੰ ਉਸੇ ਸੋਚ ਅਨੁਸਾਰ ਬੁਲੰਦੀਆਂ ‘ਤੇ ਲੈ ਕੇ ਜਾਣਗੇ ਦਰਸ਼ਨ ਸਿੰਘ ਗਿੱਲ ਦੀ ਸੋਚ ‘ਤੇ ਪਹਿਰਾ ਦੇਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …