Tuesday, April 21, 2026

ਮਾਸਕ ਨਾ ਪਾਉਣ ਵਾਲਿਆਂ ਦੇ ਪੁਲਿਸ ਨੇ ਕੀਤੇ ਚਲਾਨ ਤੇ ਵੰਡੇ ਮਾਸਕ

ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਾ ਸੀ ਡਿਵੀਜ਼ਨ ਦੇ ਅਧੀਨ ਆਉਂਦੀ ਪੁਲਿਸ ਚੌਕੀਂ ਗੁਜ਼ਰਪੁਰਾ ਦੇ ਇੰਚਾਰਜ਼ ਏ.ਐਸ.ਆਈ ਰਾਜ ਕੁਮਾਰ ਵਲੋਂ ਤਰਨ ਤਾਰਨ ਰੋਡ ਵਿਖੇ ਨਾਕਾ ਲਗਾ ਕੇ ਮਾਸਕ ਨਾ ਪਾ ਕੇ ਵਾਹਨ ਚਲਾਉਣ ਵਾਲੇ ਵਿਅਕਤੀਆਂ ਦੇ ਚਲਾਨ ਕੀਤੇ।ਇਸ ਸਮੇਂ ਕਰੋਨਾ ਤੋਂ ਬਚਾਅ ਲਈ ਪਬਲਿਕ ਨੂੰ ਜਾਗਰੁਕ ਕਰਦਿਆਂ ਮਾਸਕ ਵੀ ਵੰਡੇ ਗਏ।ਏ.ਐਸ.ਆਈ ਰਾਜਕੁਮਾਰ ਵਲੋਂ ਸਮਰੱਥਾ ਤੋਂ ਵੱਧ ਗਿਣਤੀ ਵਾਲੇ ਆਟੋ ਰਿਕਸ਼ਾ ‘ਚ ਸਵਾਰ ਵਿਅਕਤੀਆਂ ਨੂੰ ਸਖਤ ਤਾੜਨਾ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ।
ਇਸ ਮੌਕੇ ਏ.ਐਸ.ਆਈ ਸਲਵਿੰਦਰ ਸਿੰਘ ਤੇ ਸਿਪਾਹੀ ਸੰਦੀਪ ਸਿੰਘ ਮੌਜ਼ੂਦ ਸਨ ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …