Friday, February 27, 2026

ਸੀਟੂ ਦਾ 51ਵਾਂ ਸਥਾਪਨਾ ਦਿਵਸ ਘਰਾਂ ‘ਤੇ ਝੰਡੇ ਲਹਿਰਾ ਕੇ ਮਨਾਇਆ ਜਾਵੇਗਾ – ਕਾਮਰੇਡ ਗੋਰਾ

ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ ) – ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਸੀਟੂ ਦਾ 51ਵਾ ਸਥਾਪਨਾ ਦਿਵਸ ਸੀਟੂ ਵਰਕਰ ਪਿੰਡਾਂ ਵਿੱਚ ਆਪਣੇ ਘਰਾਂ ‘ਤੇ ਝੰਡੇ ਲਹਿਰਾ ਕੇ ਮਨਾਉਣਗੇ।ਉਨ੍ਹਾਂ ਕਿਹਾ ਕਿ ਸੀਟੂ ਨੇ ਆਪਣੀ ਸਥਾਪਨਾ ਵੇਲੇ ਭਾਵ ਮਈ 1970 ਵੇਲੇ ਹੀ ਆਪਣਾ ਉਦੇਸ਼ ਦੇਸ਼ ਵਿਚ ਸਮਾਜਵਾਦ ਦੀ ਸਥਾਪਨਾ ਕਰਨਾ ਐਲਾਨਿਆ ਸੀ।ਇਸ ਲਈ ਸਾਨੂੰ ਅੱਜ ਦੇ ਮੁੱਦਿਆਂ ਦੇ ਪਿੱਛੇ ਦੀ ਨੀਤੀ ਅਤੇ ਨੀਤੀ ਦੇ ਪਿੱਛੇ ਦੀ ਰਾਜਨੀਤੀ ਨੂੰ ਸਮਝਣਾ ਸਾਡਾ ਫਰਜ਼ ਬਣਦਾ ਹੈ।ਉਨਾਂ ਕਿਹਾ ਕਿ 1970 ਤੋਂ ਹੀ ਨਿਰਧਾਰਿਤ ਕੀਤੀ ਕਾਰਜ਼ਨੀਤੀ ਏਕਤਾ ਅਤੇ ਸੰਘਰਸ਼ ਦੀ ਲਾਈਨ ‘ਤੇ ਕਾਰਜ਼ ਕਰਨਾ ਹੈ।ਇਸੇ ਤਰ੍ਹਾਂ ਮਜ਼ਦੂਰ ਸ਼੍ਰੇਣੀ ਨੇ ਕਾਫ਼ੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸਾਮਰਾਜੀ ਅੰਗਰੇਜ਼ ਸਰਕਾਰ ਤੋਂ ਅਤੇ ਆਜ਼ਾਦੀ ਉਪਰੰਤ ਭਾਰਤੀ ਸਰਮਾਏਦਾਰੀ ਦੀ ਅਗਵਾਈ ਵਿਚ ਸਰਮਾਏਦਾਰ ਜਗੀਰਦਾਰ ਸਰਕਾਰ ਤੋਂ ਵੀ ਅਨੇਕਾਂ ਜਿੱਤਾਂ ਹਾਸਲ ਕੀਤੀਆਂ ਸਨ।
                 ਕਾਮਰੇਡ ਗੋਰਾ ਨੇ ਕਿਹਾ ਕਿ ਇਕ ਸੀਟੂ ਅਜਿਹੀ ਜਥੇਬੰਦੀ ਹੈ ਜੋ ਕਿ ਮੇਹਨਤੀ ਜਮਾਤਾਂ ਦੀ ਰੋਜ਼ੀ-ਰੋਟੀ ਅਤੇ ਉਨ੍ਹਾਂ ਦੇ ਜਮਹੂਰੀ ਹੱਕਾਂ ਦੀ ਅਵਾਜ਼ ਵੀ ਬੁਲੰਦ ਕਰਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸੀਟੂ ਨੇ ਸ਼ਹਿਰਾਂ ਤੋਂ ਪਿੰਡਾਂ ਵਿੱਚ ਭਾਵੇਂ ਉਹ ਮਨਰੇਗਾ ਕਾਮੇ ਜਾਂ ਨਿਰਮਾਣ ਨਾਲ ਸਬੰਧਤ ਮਜ਼ਦੂਰ ਹੋਣ ਉਨ੍ਹਾਂ ਤੱਕ ਆਪਣੀ ਪਹੁੰਚ ਕੀਤੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …