28 ਹਜ਼ਾਰ ਤੋਂ ਜਿਆਦਾ ਕੋਵਿਡ ਟੈਸਟਿੰਗ ਲਈ ਸੈਂਪਲ ਲਏ
ਕਪੂਰਥਲਾ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਕੋਵਿਡ ਦੇ ਫੈਲਾਅ ਨੂੰ ਰੋਕਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ
ਫਤਹਿ-2’ ਤਹਿਤ ਕਪੂਰਥਲਾ ਜਿਲ੍ਹੇ ‘ਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਹੁਣ ਤੱਕ 422 ਪਿੰਡ ਕਵਰ ਕੀਤੇ ਗਏ ਹਨ।ਜਿਲ੍ਹੇ ਦੇ ਸਾਰੇ 618 ਪਿੰਡਾਂ ਅੰਦਰ ਵਿਸ਼ੇਸ਼ ਟੀਮਾਂ ਵਲੋਂ ਜਾ ਕੇ ਲੋਕਾਂ ਦੀ ਕੋਵਿਡ ਜਾਂਚ ਲਈ ਟੈਸਟ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਕੋਵਿਡ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦਸਿਆ ਕਿ ਜਿਲ੍ਹੇ ਅੰਦਰ ਮਿਸ਼ਨ ਫਤਹਿ-2 ਪੂਰੇ ਸੂਬੇ ਨਾਲੋਂ ਪਹਿਲਾਂ 20 ਮਈ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ 15 ਦਿਨਾਂ ਅੰਦਰ ਸਾਰੇ ਪਿੰਡਾਂ ਵਿਚ ਜਾ ਕੇ ਲੋਕਾਂ ਦੀ ਸਿਹਤ ਜਾਂਚ ਕਰਨਾ ਸੀ।
30 ਮਈ ਤੱਕ ਜਿਲ੍ਹੇ ਦੇ 422 ਪਿੰਡਾਂ ਅੰਦਰ 582610 ਆਬਾਦੀ ਨੂੰ ਕਵਰ ਕਰਕੇ 28121 ਨਮੂਨੇ ਇਕੱਤਰ ਕੀਤੇ ਗਏ।ਇਨ੍ਹਾਂ ਵਿਚੋਂ 48 ਵਿਅਕਤੀਆਂ ਦੇ ਨਮੂਨੇ ਐਂਟੀਜਨ ਟੈਸਟ ਰਾਹੀਂ ਮੌਕੇ ’ਤੇ ਹੀ ਪਾਜ਼ਟਿਵ ਆਏ ਹਨ, ਜਿਨ੍ਹਾਂ ਨੂੰ ਤੁਰੰਤ ਇਕਾਂਤਵਾਸ ਕਰਕੇ ਫਤਿਹ ਕਿੱਟਾਂ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਸ਼ੁਰੂ ਕੀਤੀ ਗਈ ਹੈ।ਇਨ੍ਹਾਂ ਨਮੂਨਿਆਂ ਵਿਚੋਂ 13206 ਨੈਗੇਟਿਵ ਆਏ ਹਨ, ਜਦਕਿ ਬਾਕੀ ਦੇ ਨਤੀਜੇ ਆਉਣੇ ਬਾਕੀ ਹਨ।
ਇਸ ਮੁਹਿੰਮ ਤਹਿਤ ਪਹਿਲੇ ਦਿਨ 20 ਮਈ ਨੂੰ 14 ਪਿੰਡ ਕਵਰ ਕਰਕੇ 26473, 21 ਮਈ ਨੂੰ 35 ਪਿੰਡਾਂ ਦੀ 28552, 22 ਮਈ ਨੂੰ 31 ਪਿੰਡਾਂ ਦੀ 39456, 23 ਮਈ ਨੂੰ 34 ਪਿੰਡਾਂ ਦੀ 58057, 24 ਮਈ ਨੂੰ 29 ਪਿੰਡਾਂ ਦੀ 39971, 25 ਮਈ ਨੂੰ 43 ਪਿੰਡਾਂ ਦੀ 72724, 26 ਮਈ ਨੂੰ 57 ਪਿੰਡਾਂ ਦੀ 83118, 27 ਮਈ ਨੂੰ 61 ਪਿੰਡਾਂ ਦੀ 80826, 28 ਮਈ ਨੂੰ 52 ਪਿੰਡਾਂ ਦੀ 71854, 29 ਮਈ 44 ਪਿੰਡਾਂ ਦੀ 59554 ਅਤੇ 30 ਮਈ ਨੂੰ 22 ਪਿੰਡਾਂ ਦੀ 22025 ਆਬਾਦੀ ਨੂੰ ਕਵਰ ਕੀਤਾ ਗਿਆ ਹੈ।
ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ‘ਚ ਆ ਰਹੀਆਂ ਸਿਹਤ, ਆਸ਼ਾ ਵਰਕਰਾਂ, ਏ.ਐਨ.ਐਮ ਨੂੰ ਸਹਿਯੋਗ ਦੇਣ ਤਾਂ ਜੋ ਕੋਵਿਡ ਤੋਂ ਪੀੜ੍ਹਤ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
Punjab Post Daily Online Newspaper & Print Media