ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ) – ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਸਿਟੀ ਸਰਕਲ ਵਿਖੇ ਅਰਥੀ ਫੂਕ
ਰੈਲੀ ਕੀਤੀ ਗਈ।ਜਿਸ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਮਦਨ ਲਾਲ ਸ਼ਰਮਾ ਨੇ ਕੀਤੀ।ਰੈਲੀ ਨੂੰ ਸੰਬੋਧਂ ਕਰਦਿਆਂ ਬਾਰਡਰ ਜ਼ੋਨ ਆਗੂ ਸਾਥੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਵਿੱਚ ਟੈਕਨੀਕਲ ਕਰਮਚਾਰੀ ਆਪਣੀਆਂ ਜਾਨਾਂ ਤਲੀ ‘ਤੇ ਰੱਖ ਕੇ ਜਨਤਾ ਨੂੰ ਨਿਰਵਿਘਨ ਸਪਲਾਈ ਦੇ ਕੇ ਆਪਣਾ ਯੋਗਦਾਨ ਪਾ ਰਿਹਾ।ਪਰ ਟੈਕਨੀਕਲ ਕਰਮਚਾਰੀਆਂ ਨੂੰ ਸ਼ਾਬਾਸ਼ ਦੇਣ ਦੀ ਬਜ਼ਾਏ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਕਰਮਚਾਰੀ ਨੂੰ ਰਿਟਾਇਰਮੈਂਟ ਹੋਏ ਨੂੰ 8 ਤੋਂ 9 ਮਹੀਨੇ ਹੋਣ ਦੇ ਬਾਵਜ਼ੂਦ ਵੀ ਕੋਈ ਬਕਾਇਆ ਨਹੀਂ ਦਿੱਤਾ ਜਾ ਰਿਹਾ।ਅਕਾਊਂਟ ਅਫਸਰ ਸਿਟੀ ਸਰਕਲ ਦਫਤਰ ਵਲੋਂ ਤਰੱਕੀਆਂ ਨਹੀ ਲਗਾਈਆਂ ਜਾ ਰਹੀਆਂ।ਸਿਵਲ ਲਾਈਨ ਡਵੀਜ਼ਨ ਦੇ ਮੁਲਾਜ਼ਮਾਂ ਦੇ 9, 16 ਸਾਲਾ ਸਕੇਲ ਨਹੀ ਲਗਾਏ ਜਾ ਰਹੇ।ਕਈ ਮਹੀਨਿਆਂ ਤੋਂ ਏਰੀਅਰ ਬਕਾਇਆ ਨਹੀ ਲਗਾਇਆ ਜਾ ਰਿਹਾ।ਬਾਰ ਬਾਰ ਏ.ਓ ਦਫਤਰ ਦੇ ਚੱਕਰ ਲਾਉਣ ਦੇ ਬਾਵਜ਼ੂਦ ਵੀ ਕੰਮ ਨਹੀ ਕੀਤੇ ਜਾ ਰਹੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੰਨੇ ਮਰਜ਼ੀ ਧਰਨੇ ਮੁਜ਼ਾਹਰੇ ਕਰ ਲਉ ਤੁਹਾਡੇ ਕੰਮ ਨਹੀ ਕੀਤੇ ਜਾਣਗੇ।ਇਸ ਲਈ ਹੁਣ ਮੁਲਾਜ਼ਮਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਤੋਂ ਇਲਾਵਾ ਕੋਈ ਚਾਰਾ ਨਹੀ ਬਚਦਾ।
ਇਸ ਮੌਕੇ ਸਰਕਲ ਮੀਤ ਪ੍ਰਧਾਨ ਰਾਮ ਕੁਮਾਰ, ਸਾਥੀ ਸਰੂਪ ਸਿੰਘ, ਸੁਰਜੀਤ ਪਾਲ, ਅਮਰੀਕ ਸਿੰਘ, ਬਲਵਿੰਦਰ ਸਿੰਘ ਚੱਠਾ, ਗੁਰਨਾਮ ਸਿੰਘ, ਰਜੀਵ ਕੁਮਾਰ ਅਤੇ ਹਰਮਿੰਦਰ ਸਿੰਘ ਆਦਿ ਹਾਜ਼ਰ ਸਨ ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media