Monday, December 23, 2024

ਗੈਰਕਾਨੂੰਨੀ ਢੰਗ ਨਾਲ ਬੱਚੇ ਨੂੰ ਗੋਦ ਲੈਣਾ ਵੀ ਕਾਨੂੰਨੀ ਜ਼ੁਰਮ – ਨਿਸ਼ਾ

ਬੇਸਹਾਰਾ ਬੱਚਿਆਂ ਦੀ ਜਾਣਕਾਰੀ ਟੋਲ ਫ੍ਰੀ ਨੰਬਰ 1098, 112 ਜਾਂ 181 ‘ਤੇ ਦਿੱਤੀ ਜਾਵੇ

ਪਠਾਨਕੋਟ, 1 ਜੂਨ (ਪੰਜਾਬ ਪੋਸਟ ਬਿਊਰੋ) – ਕਿਸੇ ਸੰਸਥਾ, ਹਸਪਤਾਲਾਂ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਅਗਰ ਕਿਸੇ ਪਰਿਵਾਰ ਨੂੰ ਕੋਈ ਬੱਚਾ ਗੋਦ ਦਿੱਤਾ ਜਾਂਦਾ ਹੈ ਤਾਂ ਇਹ ਗੈਰਕਾਨੂੰਨੀ ਹੈ ਅਤੇ ਇਹ ਕਨੂੰਨੀ ਅਪਰਾਧ ਹੈ।ਜਦੋਂ ਵੀ ਕਿਸੇ ਬੱਚੇ ਨੂੰ ਗੋਦ ਲਿਆ ਜਾਵੇ ਤਾਂ ਕਾਨੂੰਨੀ ਤੋਰ ਤੇ ਹੀ ਗੋਦ ਲਿਆ ਜਾਵੇ। ਇਹ ਪ੍ਰਗਟਾਵਾ ਜਿਲ੍ਹਾ ਚਾਈਲਡ ਲਾਈਨ ਕੋਆਰਡੀਨੇਟਰ ਪਠਾਨਕੋਟ ਸ਼ੀਮਤੀ ਨਿਸ਼ਾ ਵਲੋਂ ਕੀਤਾ ਗਿਆ।
                ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਜਿਨ੍ਹਾਂ ਪਰਿਵਾਰਾਂ ਵਿਚੋਂ ਮਾਤਾ ਪਿਤਾ ਜਾਂ ਹੋਰ ਪਰਿਵਾਰਕ ਮੈਂਬਰਾਂ ਦੀ ਕਰੋਨਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਮੌਤ ਹੋ ਗਈ ਹੈ।ਉਹਨਾਂ ਦੇ ਬੱਚਿਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਇਨ੍ਹਾਂ ਬੱਚਿਆਂ ਨੂੰ ਗੋਦ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਅਜਿਹੀ ਸਥਿਤੀ ਵਿੱਚ ਅਗਰ ਕਿਸੇ ਪਰਿਵਾਰ ਨੇ ਕੋਈ ਬੱਚਾ ਗੋਦ ਲੈਣਾ ਹੈ ਤਾਂ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾਵੇ।
ਉਹਨਾਂ ਕਿਹਾ ਕਿ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਬੱਚਾ ਗੋਦ ਲੈਣਾ ਵੀ ਕਾਨੂੰਨੀ ਜ਼ੁਰਮ ਹੈ ਅਤੇ ਅਜਿਹਾ ਕਰਨ ਤੇ ਕਿਸ਼ੋਰ ਨਿਆਏ ਅਧਿਨਿਯਮ 2015 ਦੀ ਧਾਰਾ 80 ਦੇ ਅਧੀਨ ਬਿਨ੍ਹਾ ਕਿਸੇ ਕਾਨੂੰਨੀ ਕਾਰਵਾਈ ਦੇ ਬੱਚਾ ਗੋਦ ਲੈਣਾ ਅਤੇ ਦੇਣਾ ਕਾਨੂੰਨੀ ਅਪਰਾਧ ਹੈ।ਇਸ ਅਧੀਨ ਦੋਸ਼ੀਆਂ ਨੂੰ ਤਿੰਨ ਸਾਲ ਤੱਕ ਦੀ ਕੈਦ ਜਾਂ ਇੱਕ ਲੱਖ ਰੁਪਏ ਜ਼ੁਰਮਾਨਾ ਜਾ ਦੋਨੋ ਵੀ ਕੀਤੇ ਜਾ ਸਕਦੇ ਹਨ।
               ਜਿਲ੍ਹਾ ਕੋਆਰਡੀਨੇਟਰ ਪਠਾਨਕੋਟ ਨਿਸ਼ਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਨੂੰ ਇਸ ਤਰ੍ਹਾਂ ਦੇ ਬੇ-ਸਹਾਰਾ ਬੱਚੇ ਮਿਲਦੇ ਹਨ ਜਿਨ੍ਹਾਂ ਦੇ ਪਰਿਵਾਰ ਦੇ ਮੁਖੀਆਂ ਦੀ ਕਰੋਨਾ ਦੇ ਕਾਰਨ ਮੌਤ ਹੋ ਗਈ ਹੈ ਜਾਂ ਉਹਨਾਂ ਦੇ ਮਾਤਾ ਪਿਤਾ ਨੂੰ ਕੋਰੋਨਾ ਪਾਜ਼ਟਿਵ ਹੈ ਅਤੇ ਉਹ ਆਪਣਾ ਇਲਾਜ ਹਸਪਤਾਲ ਵਿੱਚ ਕਰਵਾ ਰਹੇ ਹਨ ਅਤੇ ਉਨ੍ਹਾਂ ਮਗਰੋਂ ਬੱਚਿਆਂ ਦੀ ਦੇਖਭਲ ਕਰਨ ਵਾਲਾ ਕੋਈ ਵੀ ਪਰਿਵਾਰਿਕ ਮੈਂਬਰ ਨਹੀਂ ਹੈ ਤਾਂ ਅਜਿਹੇ ਬੱਚਿਆਂ ਦੀ ਜਾਣਕਾਰੀ ਟੋਲ ਫ੍ਰੀ ਨੰਬਰ 1098 ਤੇ ਦਿੱਤੀ ਜਾ ਸਕਦੀ ਹੈ ਜਾਂ ਪੁਲਿਸ ਹੈਲਪ ਲਾਈਨ ਨੰਬਰ 112 ਜਾਂ 181 ਤੇ ਦਿੱਤੀ ਜਾਵੇ ਤਾਂ ਜੋ ਅਜਿਹੇ ਬੱਚਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਦਾ ਜਿਆਦਾ ਤੋਂ ਜਿਆਦਾ ਸਹਿਯੋਗ ਕੀਤਾ ਜਾ ਸਕੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …