3 ਜੂਨ ਨੂੰ ਪਟਿਆਲੇ ਕੂਚ ਕਰਨ ਦਾ ਐਲਾਨ
ਸਮਰਾਲਾ, 1 ਜੂਨ (ਇੰਦਰਜੀਤ ਸਿੰਘ ਕੰਗ) – ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੀ ਅਰਥੀ ਫੂਕ ਮੁਜ਼ਾਹਰਾ ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੈੈਸ ਨੂੰ ਜਾਰੀ ਬਿਆਨ ‘ਚ ਸਰਕਲ ਤੇ ਡਵੀਜ਼ਨ ਪ੍ਰਧਾਨ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ ਸੀ.ਐਚ.ਬੀ ਠੇਕਾ ਕਾਮਿਆਂ ਨਾਲ ਹੋਏ ਫੈਸਲੇ ਨੂੰ ਲਾਗੂ ਨਹੀਂ ਕਰ ਰਹੀ। 1 ਜੂਨ ਨੂੰ ਪੈਡੀ ਸੀਜ਼ਨ ਦੌਰਾਨ ਕਾਮਿਆਂ ਦੀ ਗਿਣਤੀ ਵਿੱਚ ਵਾਧਾ ਅਤੇ ਇਕ ਸਾਲ ਦੇ ਪੂਰੇ ਟੈਂਡਰ ਕੀਤੇ ਜਾਂਦੇ ਸੀ, ਪਰ ਪਾਵਰਕੌਮ ਦੀ ਮੈਨੇਜਮੈਂਟ ਨੇ ਇਸ ਵਾਰ ਤਿੰਨ ਮਹੀਨੇ ਦਾ ਟੈਂਡਰ ਹੀ ਅਕਸਟੈਂਡ ਕੀਤਾ ਗਿਆ।ਕਾਮਿਆਂ ਵਲੋਂ ਫੈਸਲਾ ਕੀਤਾ ਗਿਆ ਕਿ ਟੈਂਡਰ ਤਿੰਨ ਮਹੀਨੇ ਦਾ ਮਨਜੂਰ ਨਹੀਂ ਟੈਂਡਰ ਨੂੰ ਇੱਕ ਸਾਲ ਦਾ ਅਕਸਟੈਂਡ ਕੀਤਾ ਜਾਵੇ ਤੇ ਕੱਢੇ ਗਏ ਕਾਮਿਆਂ ਨੂੰ ਬਹਾਲ ਕਰਕੇ ਸਿੱਧਾ ਠੇਕਾ ਕਾਮਿਆਂ ਨੂੰ ਵਿਭਾਗ ’ਚ ਲੈ ਕੇ ਰੈਗੂਲਰ ਕੀਤਾ ਅਤੇ ਕਰੰਟ ਲੱਗਣ ਕਾਰਨ ਪਿਛਲੇ ਸਮਿਆਂ ‘ਚ ਘਾਤਕ ਤੇ ਗੈਰ ਘਾਤਕ ਹਾਦਸਿਆਂ ਨੂੰ ਮੁਆਵਜਾ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੁਰਾਣਾ ਬਕਾਇਆ ਬੋਨਸ ਏਰੀਅਰ ਈ.ਪੀ.ਐਫ ਦਾ ਹਿਸਾਬ ਕਿਤਾਬ ਦਿੱਤਾ ਜਾਵੇ।ਮੋਟਰਸਾਈਕਲ ਦਾ ਤੇਲ ਭੱਤਾ, ਮੋਬਾਇਲ ਖਰਚਾ ਟੀ.ਐਂਡ.ਪੀ ਅਤੇ ਟ੍ਰੇਨਿੰਗ ਦਾ ਪ੍ਰ੍ਰਬੰਧ ਕੀਤਾ ਜਾਵੇ, ਜਦੋਂ ਤਕ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਮੰਗਾਂ ਦਾ ਹੱਲ ਨਹੀਂ ਕਰਦੀ ਅਤੇ ਕਾਮਿਆਂ ਦੇ ਮੁਆਵਜ਼ੇ ਵਿੱਚ ਵਾਧੇ ਦਾ ਪ੍ਰਬੰਧ ਨਹੀਂ ਕਰਦੀ ਤੇ ਕੱਢੇ ਕਾਮਿਆਂ ਨੂੰ ਬਹਾਲ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।ਮੰਗਾਂ ਦਾ ਹੱਲ ਨਾ ਹੋਣ ‘ਤੇ ਪਾਵਰਕਾਮ ਸੀ.ਐਚ.ਬੀ ਠੇਕਾ ਕਾਮੇ ਪਰਿਵਾਰਾਂ ਅਤੇ ਬੱਚਿਆਂ ਸਮੇਤ 3 ਜੂਨ ਨੂੰ ਪਟਿਆਲੇ ਵੱਲ ਕੂਚ ਕਰਨਗੇ।
ਰੋਸ ਮੁਜ਼ਾਹਰੇ ਵਿੱਚ ਗੁਰਪੀ੍ਤ ਸਿੰਘ ਗੋਪੀ, ਸੰਜੀਵ ਕੁਮਾਰ, ਮਨਦੀਪ ਸਿੰਘ, ਸੁਰਿੰਦਰ ਸਿੰਘ ਸੋਨੀ, ਦਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਮੁਲਾਜਮ ਵੀ ਹਾਜ਼ਰ ਸਨ।