Wednesday, February 25, 2026

ਗੁ: ਗੁਰੂ ਕੇ ਮਹਿਲ ਵਿਖੇ ਬਾਬਾ ਬੁੱਢਾ ਵੰਸ਼ ਵਲੋਂ ਸਜ਼ਾਈ ਗਈ ਸ਼ਬਦ ਚੌਕੀ

ਅੰਮ੍ਰਿਤਸਰ, 2 ਜੂਨ (ਗੁਰਪ੍ਰੀਤ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਥਾਨਕ ਗੁਰਦੁਆਰਾ ਗੁਰੂ ਕੇ ਮਹਿਲ (ਪ੍ਰਕਾਸ਼ ਅਸਥਾਨ ਪਾਤਸ਼ਾਹੀ ਨੌਵੀਂ) ਵਿਖੇ ਰਾਤ ਨੂੰ ਬਾਬਾ ਬੁੱਢਾ ਵੰਸ਼ ਦੇ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਅਤੇ ਬਾਬਾ ਰਘਬੀਰ ਸਿੰਘ ਰੰਧਾਵਾ ਦੀ ਸਰਪ੍ਰਸਤੀ ਹੇਠ ਬਾਬਾ ਬੁੱਢਾ ਸਾਹਿਬ ਸਬਦ ਚੌਂਕੀ ਜਥਾ ਗੁਰੂ ਕੀ ਵਡਾਲੀ (ਛੇਹਰਟਾ) ਵਲੋਂ ਮਹੀਨਾਵਾਰੀ ਸ਼ਬਦ ਚੌਕੀ ਸਜ਼ਾਈ ਗਈ।ਇਸ ਸ਼ਬਦ ਚੌਕੀ ਸਾਹਿਬ ਦੀ ਸ਼ੁਰੂਆਤ ਪਿਛਲੇ ਮਹੀਨੇ 1 ਮਈ ਨੂੰ ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ `ਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪਹਿਲੀ ਵਾਰ ਕਾਰ ਸੇਵਾ ਵਾਲੇ ਭਾਈ ਵਾਹਿਗੁਰੂ ਸਿੰਘ ਦੀ ਪ੍ਰੇਰਨਾ ਨਾਲ ਹੋਈ ਸੀ।
                ਸਬਦ ਚੌਂਕੀ ਜਥੇ ਵਿਚ ਅੰਮ੍ਰਿਤਸਰ ਸਾਹਿਬ ਦੀ ਸੰਗਤਾਂ ਤੋਂ ਇਲਾਵਾ ਗੁਰੂ ਕੀ ਵਡਾਲੀ ਤੋਂ ਪ੍ਰੋ: ਨਿਰਮਲ ਸਿੰਘ ਰੰਧਾਵਾ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਭਾਈ ਹਰਜਿੰਦਰ ਸਿੰਘ ਗਿੱਲ, ਭਾਈ ਗੁਰਸ਼ੇਰ ਸਿੰਘ, ਭਾਈ ਅਮਰੀਕ ਸਿੰਘ ਕੋਟ ਖਾਲਸਾ, ਬੀਬੀ ਸੁਪ੍ਰੀਤ ਕੌਰ ਅਤੇ ਭਾਈ ਜਸਵੰਤ ਸਿੰਘ ਸ਼ਾਮਲ ਸਨ।
                 ਇਸ ਸਮੇਂ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਦਾ ਸਨਮਾਨ ਵੀ ਕੀਤਾ ਗਿਆ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …