ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਤਾ ਨੂੰ
ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੀ-ਡੈਕ ਮੋਹਾਲੀ ਵਲੋਂ ਟੈਲੀਮੈਡੀਸਿਨ ਪ੍ਰਣਾਲੀ ਦੀ ਸੁਰੂਆਤ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਸ ਪ੍ਰਣਾਲੀ ਅਧੀਨ ਆਨਲਾਈਨ ਓ.ਪੀ.ਡੀ ਦੀ ਵੀ ਵਿਵਸਥਾ ਹੈ ਜਿਸ ਵਿੱਚ ਕੋਈ ਵੀ ਮਰੀਜ ਘਰ ਬੈਠੇ ਹੀ ਮਾਹਿਰ ਡਾਕਟਰਾਂ ਦੀ ਟੀਮ ਕੋਲੋਂ ਆਪਣੀ ਸਿਹਤ ਸਬੰਧੀ ਸਲਾਹ ਲੈ ਕੇ ਦਵਾਈ ਲਿਖਵਾ ਸਕਦਾ ਹੈ।
ਸਹਾਇਕ ਸਿਵਲ ਸਰਜਨ ਪਠਾਨਕੋਟ ਡਾ. ਆਦਿੱਤੀ ਸਲਾਰੀਆ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਨਾਜ਼ੁਕ ਸਮੇਂ ਵਿੱਚ ਇਹ ਬਹੁਤ ਫਾਇਦੇਮੰਦ ਹੈ।ਇਸ ਸਿਹਤ ਪ੍ਰਣਾਲੀ ਦੀ ਸਹੂਲਤ ਪ੍ਰਾਪਤ ਕਰਨ ਲਈ ਮਰੀਜ਼ ਕੋਲ ਫੋਨ, ਟੈਬ, ਲੈਪਟੋਪ ਜਾਂ ਕੰਪਿਊਟਰ ਤੇ ਇੰਟਰਨੈਟ ਦਾ ਹੋਣਾ ਬਹੁਤ ਜਰੂਰੀ ਹੈ।ਜਿਲ੍ਹਾ ਪਠਾਨਕੋਟ ਵਿੱਚ ਫ੍ਰੀ ਮੈਡੀਕਲ ਸਲਾਹ ਲੈਣ ਲਈ ਈ-ਸੰਜੀਵਨੀ ਓ.ਪੀ.ਡੀ ਦੀ ਸਹੂਲਤ ਸੋਮਵਾਰ ਤੋਂ ਸ਼ਨੀਵਾਰ ਤੱਕ ਸਮਾਂ ਸਵੇਰੇ 8.45 ਤੋਂ ਸਾਮ 3.00 ਵਜੇ ਤੱਕ ਦਿੱਤੀ ਜਾ ਰਹੀ ਹੈ।
ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਨੇ ਦੱਸਿਆ ਕਿ ਇਸ ਸੁਵਿਧਾ ਨੂੰ ਆਨਲਾਈਨ ਪ੍ਰਾਪਤ ਕਰਨ ਲਈ ਪੋਰਟਲ www.esanjeevaniopd.in `ਤੇ ਲੌਗਿਨ ਕਰਕੇ ਆਪਣੇ ਆਪ ਨੂੰ ਇਸ ਤੇ ਰਜਿਸਟਰ ਕਰਕੇ ਈ ਸੰਜੀਵਨੀ ਤੋਂ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਸੁਵਿਧਾ ਵਿੱਚ ਜਰਨਲ ਮੈਡੀਸਿਨ, ਛਾਤੀ ਅਤੇ ਟੀ.ਬੀ ਰੋਗਾਂ ਦੇ ਮਾਹਿਰ ਅਤੇ ਮਨੋਰੋਗਾਂ ਦੇ ਮਾਹਿਰ ਡਾਕਟਰ ਆਦਿ ਵੱਲੋਂ ਇਹ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਫ੍ਰੀ ਸਿਹਤ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ ਅਤੇ ਇਸ ਸੁਵਿਧਾ ਰਾਹੀਂ ਵੱਧ ਤੋਂ ਵੱਧ ਲੋਕਾਂ ਦਾ ਕੋਰੋਨਾ ਤੋਂ ਬਚਾਅ ਹੋ ਸਕਦਾ ਹੈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media