ਨਵਾਂਸ਼ਹਿਰ, 4 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਪੁਲਿਸ / ਜੁਡੀਸ਼ੀਅਲ
ਅਫਸਰਾਂ ਦੇ ਨਾਮ ‘ਤੇ ਲੱਖਾਂ ਰੁਪਏ ਦੀਆਂ ਠੱਗੀਆ ਮਾਰਨ ਵਾਲਾ ਸੰਦੀਪ ਸ਼ਰਮਾ ਉਰਫ ਸੰਜੂ ਸੀ.ਐਮ ਖਿਲਾਫ਼ ਮੁਕੱਦਮਾ ਨੰਬਰ 140 ਮਿਤੀ 02-06-2021 ਅ/ਧ 420,506 ਅਤੇ 8,9 ਭਿਸ਼ਟਾਚਾਰ ਰੋਕੂ ਐਕਟ 1988 ਅਧੀਂ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ਼ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਤਰਲੋਚਨ ਸਿੰਘ ਡੀ.ਐਸ.ਪੀ ਬਲਾਚੌਰ ਨੇ ਦੱਸਿਆ ਕਿ ਮਿਤੀ 13-05-2021 ਨੂੰ ਸਰਬਜੀਤ ਸਿੰਘ ਵਾਸੀ ਪ੍ਰੇਮ ਨਗਰ, ਨਵਾਂਸ਼ਹਿਰ ਵੱਲੋਂ ਇੱਕ ਦਰਖਾਸਤ ਸੰਦੀਪ ਸ਼ਰਮਾ ਉਰਫ ਸੰਜੂ ਵਾਸੀ ਨਵਾਂਸ਼ਹਿਰ ਬਾਬਤ ਡਰਾ ਧਮਕਾ ਕੇ ਪੈਸੇ ਬਟੋਰਨ, ਬਲੈਕਮੇਲ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆ ਦੇਣ ਸਬੰਧੀ ਦਫਤਰ ਐਸ.ਐਸ.ਪੀ ਸੁਭਾਸ਼ ਨਗਰ ਦਿੱਤੀ ਸੀ।ਜਿਸ ਦੀ ਪੜਤਾਲ ਕਪਤਾਨ ਪੁਲਿਸ (ਸਥਾਨਿਕ) ਸੁਭਾਸ਼ ਨਗਰ ਵੱਲੋਂ ਕਰਨ ਤੇ ਪਾਇਆ ਗਿਆ ਕਿ ਸਾਲ-2019 ਵਿੱਚ ਸਰਬਜੀਤ ਸਿੰਘ ਜੋ ਵਿਦੇਸ਼ ਕਨੈਡਾ ਗਿਆ ਸੀ, ਜਿੱਥੇ ਕਨੈਡਾ ਦੇ ਬ੍ਰਹਮਪਟਨ ਸ਼ਹਿਰ ਵਿੱਚ ਉਸ ਦੀ ਮੁਲਾਕਾਤ ਸੰਦੀਪ ਸ਼ਰਮਾ ਉਰਫ ਸੰਜੂ ਸੀ.ਐਮ ਨਾਲ ਹੋਈ।ਸਰਬਜੀਤ ਸਿੰਘ ਨੇ ਸੰਜੂ ਸੀ.ਐਮ ਨਾਲ ਗੱਲ ਕੀਤੀ ਕਿ ਉਸ ਦੀ ਫੈਕਟਰੀ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ ਤੇ ਉਸ ਨੇ ਇੰਡੀਆ ਵਿੱਚ ਕਾਫ਼ੀ ਲੋਕਾਂ ਦੇ ਪੈਸੇ ਦੇਣੇ ਹਨ, ਤੇ ਉਸ ਨੂੰ ਇੰਡੀਆ ਜਾਣ ਤੋਂ ਡਰ ਲੱਗਦਾ ਹੈ, ਜਿਸ ‘ਤੇ ਸੰਜੂ ਸੀ.ਐਮ ਨੇ ਕਿਹਾ ਉਸ ਦੇ ਪੰਜਾਬ ਵਿੱਚ ਪੁਲਿਸ ਅਫਸਰਾਂ ਨਾਲ ਨਜ਼ਦੀਕੀ ਸਬੰਧ ਹਨ ਅਤੇ ਫਿਰ ਸੰਜੂ ਸੀ.ਐਮ ਦੇ ਕਹਿਣ ‘ਤੇ ਸਰਬਜੀਤ ਸਿੰਘ ਮਿਤੀ 22-02-2020 ਨੁੂੰ ਇੰਡੀਆ ਆ ਗਿਆ ਤੇ ਸੰਜੂ ਨੂੰ ਉਸ ਦੀ ਦੁਕਾਨ ‘ਤੇ ਜਾ ਕੇ ਮਿਲਿਆ।ਸਰਬਜੀਤ ਸਿੰਘ ਮੁਤਾਬਿਕ ਉਸ ਨੇ ਆਪਣੀ ਰੇਲਵੇ ਰੋਡ ਵਾਲੀ ਦੁਕਾਨ 25 ਲੱਖ ਰੁਪਏ ਵਿੱਚ ਵੇਚ ਦਿੱਤੀ ਤੇ 50000/- ਰੁਪਏ ਸੰਜੂ ਸੀ.ਐਮ ਨੂੰ ਦਿੱਤੇ।ਇਸ ਤੋਂ ਬਾਅਦ ਸੰਦੀਪ ਸ਼ਰਮਾ ਉਰਫ ਸੰਜੂ ਸੀ.ਐਮ ਵੱਲੋਂ ਵੱਖ-ਵੱਖ ਪੁਲਿਸ / ਜੁਡੀਸ਼ੀਅਲ ਅਫਸਰਾਂ ਦੇ ਨਾਮ ‘ਤੇ ਹੋਰ ਲੱਖਾਂ ਰੁਪਏ ਦੀ ਸਰਬਜੀਤ ਸਿੰਘ ਨਾਲ ਠੱਗੀ ਮਾਰੀ ਗਈ ਹੈ।
ਸੰਦੀਪ ਸ਼ਰਮਾ ਉਰਫ ਸੰਜੂ ਸੀ.ਐਮ ਨੂੰ 02-06-2021 ਨੂੰ ਗ੍ਰਿਫਤਾਰ ਕੀਤਾ ਗਿਆ।ਦੋਰਾਨੇ ਤਫਤੀਸ਼ ਪਾਇਆ ਗਿਆ ਕਿ ਸੰਜੂ ਸੀ.ਐਮ ਦੇ ਖਿਲਾਫ਼ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਧੋਖਾਧੜੀ ਦੇ 2 ਮੁਕੱਦਮਿਆਂ ਤੋਂ ਇਲਾਵਾ ਇੱਕ ਹੋਰ ਜ਼ਰਮ ਤਹਿਤ ਮੁਕੱਦਮਾ ਦਰਜ਼ ਹੈ।ਸੰਦੀਪ ਸ਼ਰਮਾ ਉਰਫ ਸੰਜੂ ਸੀ.ਐਮ ਨੂੰ ਮਿਤੀ 03-06-2021 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਜੁਡੀਸ਼ੀਅਲ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media