Monday, April 6, 2026

ਮੇਅਰ ਨੇ ਹਲਕਾ ਪੂਰਬੀ ’ਚ ਵਿਕਾਸ ਕਾਰਜ਼ਾਂ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰ: 43 ਦੇ ਗੋਬਿੰਦ ਨਗਰ ਇਲਾਕੇ ’ਚ 1 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਤੇ ਗਲੀਆਂ ਬਣਾਉਣ ਦੇ ਲਈ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕੀਤੀ ਗਈ।ਇਨ੍ਹਾਂ ਸੜਕਾਂ ਦੇ ਪੱਕੇ ਹੋਣ ਨਾਲ ਗੋਬਿੰਦ ਨਗਰ ਦੀ ਗਲੀ ਨੰ: 4 ਤੇ 5, ਕਪੂਰ ਨਗਰ, ਈਸਟ ਗੋਬਿੰਦ ਨਗਰ ਦੇ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਆਵਾਜਾਈ ਦੀ ਸਹੂਲਤ ਮਿਲੇਗੀ।ਮੇਅਰ ਨੇ ਕਿਹਾ ਕਿ ਵਾਰਡ ਨੰ: 43 ’ਚ ਅੱਜ 1 ਕਰੋੜ ਨਾਲ ਸੜਕਾਂ ਪੱਕੀਆਂ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਕਾਫੀ ਸਹੂਲਤ ਮਿਲੇਗੀ।
                   ਇਸ ਮੌਕੇ ਅਮੀਰ ਸਿੰਘ ਘੁੱਲੀ, ਰਾਜਬੀਰ ਸਿੰਘ ਚੇਅਰਮੈਨ, ਜਗਬੀਰ ਸਿੰਘ ਘੁੱਲੀ, ਰਵੀ ਮਹਾਜਨ, ਸੁਰਿੰਦਰ ਛਿੰਦਾ, ਜਗਦੀਪ ਸਿੰਘ, ਸੁਖਦੀਪ ਸਿੰਘ, ਨਿਰਮਲ ਸਿੰਘ ਚੇਅਰਮੈਨ, ਐਡਵੋਕੇਟ ਰਾਜੀਵ, ਸੁਖਦੇਵ ਸਿੰਘ, ਐਸ.ਡੀ.ਓ ਆਰ.ਐਸ ਗਿੱਲ, ਐਕਸੀਅਨ ਭਲਿੰਦਰ ਸਿੰਘ, ਐਕਸੀਅਨ ਰਾਜਿੰਦਰ ਸਿੰਘ, ਬਲਜੀਤ ਸਿੰਘ ਆਦਿ ਮੌਜ਼ੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …