Monday, April 6, 2026

ਮੇਅਰ ਵਲੋਂ ਵਾਰਡ ਨੰਬਰ 45 ‘ਚ 1.30 ਕਰੋੜ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਵਲੋ ਹਲਕਾ ਪੂਰਬੀ ਵਿੱਚ ਪੈਂਦੀ ਵਾਰਡ ਨੰਬਰ 45 ਵਿਖੇ 1.30 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।ਜਿਸ ਤਹਿਤ ਵਾਰਡ ਦੀਆਂ ਗਲੀਆਂ ਪੱਕੀਆਂ ਕਰਨ ਦੇ ਕੰਮ ਕੀਤੇ ਜਾਣਗੇ ਅਤੇ ਪ੍ਰਤਾਪ ਨਗਰ ਤੇ ਗੁਰਪਾਲ ਬਜ਼ਾਰ ਆਦਿ ਦੇ ਇਲਾਕਾ ਨਿਵਾਸੀਆਂ ਨੂੰ ਭਰਪੁਰ ਫਾਇਦਾ ਹੋਵੇਗਾ।
                    ਮੇਅਰ ਵਲੋਂ ਇਸ ਸਮੇਂ ਨਿੱਜੀ ਤੌਰ ‘ਤੇ ਵਾਰਡ ਦੇ ਵੱਖ-ਵੱਖ ਗਲੀਆਂ-ਬਾਜ਼ਾਰਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਇਹਨਾਂ ਦੇ ਤੁਰੰਤ ਨਿਪਟਾਰੇ ਦੇ ਨਿਰਦੇਸ਼ ਦਿੱਤੇ।ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਵਾਰਡ ਵਿੱਚ ਪੈਦੀਆਂ ਪਾਰਕਾਂ ਦੇ ਰੱਖ ਰਖਾਅ ਅਤੇ ਸਫਾਈ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ।
                    ਮੇਅਰ ਰਿੰਟੂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਹਰ ਇਕ ਵਾਰਡ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਕੰਮ ਨੇਪੜੇ ਚਾੜੇ ਗਏ ਹਨ, ਪਰ ਸ਼ਹਿਰ ਦੇ ਪੂਰਬੀ ਹਲਕੇ ਦੇ ਕਈ ਇਲਾਕੇ ਵਿਕਾਸ ਪਖੋਂ ਕਾਫੀ ਪਿੱਛੜੇ ਸਨ, ਜਿਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ।ਜਿਨ੍ਹਾਂ ਵਿੱਚ ਨਵੇਂ ਟਿਊਬਵੈਲ, ਪੀਣ ਵਾਲੇ ਸ਼ੁੱਧ ਪਾਣੀ ਦੀਆਂ ਸਪਲਾਈ ਲਾਈਨਾਂ, ਬੇਹਤਰ ਸੀਵਰੇਜ਼ ਵਿਵਸਥਾ ਲਈ ਨਵੀਆਂ ਸੀਵਰੇਜ ਲਾਈਨਾਂ, ਆਧੁਨਿਕ ਸਟਰੀਟ ਲਾਈਟਾਂ, ਗਲੀਆਂ ਵਿੱਚ ਸੀ.ਸੀ ਫਲੋਰਿੰਗ ਅਤੇ ਇੰਟਰਲਾਕਿੰਗ ਟਾਈਲਾਂ ਦੇ ਕੰਮ, ਪੱਕੀਆਂ ਸੜਕਾਂ ਦੇ ਕੰਮ ਕਰਵਾ ਦਿੱਤੇ ਗਏ ਹਨ ਅਤੇ ਇਲਾਕਿਆਂ ਵਿਚ ਸਾਫ਼-ਸਫਾਈ ਅਤੇ ਕੂੜੇ ਦੀ ਲਿਫਟਿੰਗ ਦਾ ਕੰਮ ਵੀ ਬੇਹਤਰ ਤਰੀਕੇ ਨਾਲ ਕੀਤਾ ਜਾ ਰਿਹਾ ਹੈ।ਮੇਅਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ, ਜਿਨ੍ਹਾਂ ਅੰਮ੍ਰਿਤਸਰ ਸ਼ਹਿਰ ਖਾਸਕਰ ਵਿਧਾਨ ਸਭਾ ਹਲਕਾ ਪੂਰਬੀ ਦੇ ਪਿਛੜੇ ਇਲਾਕਿਆਂ ਦੇ ਸਮੁੱਚੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਮੁਹੱਈਆ ਕਰਵਾਏ ਹਨ ਅਤੇ ਜਿਥੇ ਵਿਕਾਸ ਦੀ ਹੋਰ ਲੋੜ ਹੈ, ਉਹ ਕੰਮ ਵੀ ਸਮਾਂਬੱਧ ਤਰੀਕੇ ਨਾਲ ਕਰਵਾਏ ਜਾ ਰਹੇ ਹਨ।
                 ਇਸ ਮੌਕੇ ਚਰਨਪ੍ਰੀਤ ਸਿੰਘ ਬੱਬਾ, ਕੌਂਸਲਰ ਜਰਨੈਲ ਸਿੰਘ ਭੁੱਲਰ, ਲਾਡੀ ਗਿੱਲ, ਮਿੱਠੂ ਰਿਆੜ, ਰਾਜੀ ਮਹਾਜਨ, ਜਸਮੀਤ ਸੋਢੀ, ਬਲਦੇਵ ਗਿੱਲ, ਧਰਮਜੀਤ ਸਿੰਘ, ਕੰਵਲਜੀਤ ਸਿੰਘ ਰਾਜੂ, ਇੰਜੀ. ਭਲਿੰਦਰ ਸਿੰਘ, ਬਲਜੀਤ ਸਿੰਘ, ਸਿਹਤ ਅਫ਼ਸਰ ਡਾ: ਅਜੈ ਕੰਵਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …