Saturday, May 30, 2026

ਘੱਲੂਘਾਰਾ ਮੋਕੇ ਸ਼ਹੀਦ ਹੋਏ ਸਿੰਘਾਂ ਦੀ ਯਾਦ ’ਚ ਗੁ: ਸਤਲਾਣੀ ਸਾਹਿਬ ਵਿਖੇ ਸਮਾਗਮ

ਸਾਬਕਾ ਅਕਾਲੀ ਵਿਧਾਇਕ ਜਥੇ: ਰਣੀਕੇ ਨੇ ਸੰਗਤਾਂ ਸਮੇਤ ਭਰੀ ਹਾਜ਼ਰੀ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਜੂਨ 1984 ਨੂੰ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਸਮਰਪਿਤ ਅੱਜ ਮਾਝੇ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇੇ ਪ੍ਰਬੰਧਕਾਂ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ।
                 ਇਸ ਦੋਰਾਨ 6 ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਗੁ: ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਕਥਾ ਵਾਚਿਕ ਭਾਈ ਸੁਖਵੰਤ ਸਿੰਘ ਸਭਰਾ ਨੇ ਗੁਰੂ ਜਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਭਾਈ ਕ੍ਰਿਪਾਲ ਸਿੰਘ ਪੱਧਰੀ ਨੇ ਧਾਰਮਿਕ ਸਮਾਗਮ ਦੀ ਅਰੰਭਤਾ ਅਰਦਾਸ ਕੀਤੀ ਗਈ।
                  ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ 6 ਜੂਨ 1984 ਦੇ ਦਿਨ ਗਿਣੀ ਮਿਥੀ ਸਾਜ਼ਿਸ਼ ਤਹਿਤ ਸਿੰਘਾਂ ਨੂੰ ਪਰਿਵਾਰਾ ਸਮੇਤ ਸ਼ਹੀਦ ਕਰਕੇ ਉਸ ਸਮੇ ਦੀ ਕਾਂਗਰਸ ਸਰਕਾਰ ਨੇ ਸਿੱਖਾਂ ‘ਤੇ ਕਹਿਰ ਢਾਇਆ।ਪੁੱਜੀਆਂ ਸੰਗਤਾਂ ਨੂੰ ਮੈਨੇਜਰ ਹਰਵਿੰਦਰ ਸਿੰਘ ਨੇ ‘ਜੀ ਆਇਆ’ ਕਿਹਾ।
                  ਇਸ ਮੋਕੇ ਅਕਾਲੀ ਆਗੂ ਜਸਪਾਲ ਸਿੰਘ ਨੇਸ਼ਟਾ, ਅਜਮੇਰ ਸਿੰਘ ਘਰਿੰਡੀ ਦਰਸ਼ਨ ਸਿੰਘ ਲਾਹੋਰੀਮੱਲ, ਪ੍ਰਮਜੀਤ ਸਿੰਘ ਘਰਿੰਡੀ, ਰਾਜਿੰਦਰ ਸਿੰਘ ਰੂਬੀ ਅਟਾਰੀ, ਇੰਦਰਜੀਤ ਸਿੰਘ ਨਗਰ, ਅਮਰੀਕ ਸਿੰਘ ਨਗਰ, ਕਸ਼ਮੀਰ ਸਿੰਘ ਭਕਨਾ, ਮੈਨਜ਼ਰ ਹਰਵਿੰਦਰ ਸਿੰਘ ਵੇਰਕਾ, ਅਜੀਤ ਸਿੰਘ ਹੁਸ਼ਿਆਰ ਨਗਰ, ਹਰਦੀਪ ਸਿੰਘ, ਪੱਪੂ ਕਾਉਕੇ, ਤਰਸੇਮ ਸਿੰਘ ਮੁਹਾਵਾ ਹਾਜ਼ਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …