ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾ ਲਗਵਾਉਣਾ ਜਰੂਰੀ – ਕੌਂਸਲਰ ਬਲਵਿੰਦਰ ਕੌਰ
ਸਮਰਾਲਾ, 8 ਜੂਨ (ਇੰਦਰਜੀਤ ਸਿੰਘ ਕੰਗ) – ਕੋਰੋਨਾ ਵਾਇਰਸ ਨਾਲ ਲੜਨ ਲਈ ਸਮਰਾਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ
ਕੋਰੋਨਾ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।ਇਸ ਤਹਿਤ ਸਮਰਾਲਾ ਸ਼ਹਿਰ ਦੇ ਹਰਨਾਮ ਨਗਰ ‘ਚ ਲੱਗੇ ਕੈਂਪ ਵਿੱਚ ਟੀਕੇ ਲਗਾਉਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ।
ਵਾਰਡ ਦੀ ਕੌਂਸਲਰ ਬਲਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾ ਲਗਵਾਉਣਾ ਚਾਹੀਦਾ ਹੈ ਅਤੇ ਸਰਕਾਰ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਹਮੇਸ਼ਾਂ ਮਾਸਕ ਪਹਿਨਣੇ ਚਾਹੀਦੇ ਹਨ, ਜਨਤਕ ਥਾਵਾਂ ‘ਤੇ ਸਮਾਜਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਸਾਬਣ ਨਾਲ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ।
ਸਮਰਾਲਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਤਾਰਿਕਜੋਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਦੇ ਕੈਂਪ ਦੌਰਾਨ ਸਟਾਫ ਨਰਸ ਰਮਨਜੀਤ ਕੌਰ, ਆਸ਼ਾ ਵਰਕਰ ਰੁਪਿੰਦਰ ਕੌਰ, ਪਵਿੰਦਰ ਕੌਰ, ਵਰੁਣ, ਡੀ.ਈ.ਓ ਰਾਕੇਸ਼ ਕੁਮਾਰ ਆਦਿ ਨੇ ਲੋਕਾਂ ਨੂੰ ਟੀਕੇ ਲਗਾਏ।
Punjab Post Daily Online Newspaper & Print Media