ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ) – ਢਾਡੀ ਸਭਾ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਦੂਜੇ ਦਿਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਅਜੈਬ
ਸਿੰਘ ਅਭਿਆਸੀ ਦੀ ਘਰ ਅੱਗੇ ਸ਼ਾਂਤਮਈ ਰਹਿ ਕੇ ਯਾਦ ਕੀਤਾ ਗਿਆ। ਅੱਜ ਦੇ ਇਸ ਜਾਪ ਸਮਾਗਮ ਵਿੱਚ ਢਾਡੀ ਜਥਿਆਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ।ਢਾਡੀਆਂ ਵਲੋਂ ਭਾਵੇਂ ਕਿ ਪਹਿਲਾਂ ਵੀ ਭਰੋਸਾ ਦਿੱਤਾ ਗਿਆ ਸੀ ਕਿ ਸਾਡਾ ਰੋਸ ਸ਼ਾਂਤਮਈ ਹੋਵੇਗਾ, ਪਰ ਫੇਰ ਵੀ ਇੰਸਪੈਕਟਰ ਗੁਰਵਿੰਦਰ ਸਿੰਘ ਵੱਡੀ ਪੁਲਿਸ ਫੋਰਸ ਨਾਲ ਹਾਜ਼ਰ ਸਨ।ਜਾਪ ਸੁਰੂ ਹੋਣ ‘ਤੇ ਜਥੇਦਾਰ ਅਜੈਬ ਸਿੰਘ ਦੇ ਪਰਿਵਾਰ ਵਲੋਂ ਢਾਡੀ ਸਿੰਘਾਂ ਨੂੰ ਜਲ ਪਾਣੀ ਛਕਾਇਆ ਗਿਆ।ਉਸ ਤੋਂ ਬਾਅਦ ਖੁਦ ਸਰਦਾਰ ਅਜਾਇਬ ਸਿੰਘ ਅਭਿਆਸੀ ਨੇ ਵੀ ਢਾਡੀਆਂ ਦੇ ਇਸ ਜਾਪ ਸਮਾਗਮ ਵਿਚ ਹਿੱਸਾ ਲਿਆ।
ਅੱਜ ਜਥੇਦਾਰ ਅਜੈਬ ਸਿੰਘ ਨੇ ਯਕੀਨ ਦਿਵਾਇਆ ਕਿ ਡਾਢੀਆਂ ਦੀਆਂ ਮੰਗਾਂ ‘ਤੇ ਖੁੱਲ੍ਹੇ ਮਨ ਨਾਲ ਵਿਚਾਰ ਕਰਕੇ ਅਤੇ ਦਫਤਰ ਨਾਲ ਸਲਾਹ ਮਸ਼ਵਰਾ ਕਰਕੇ ਸਾਰੀਆਂ ਮੰਗਾਂ ਪੂਰੀਆਂ ਕਰਵਾਈਆਂ ਜਾਣਗੀਆਂ।
ਲਖਵਿੰਦਰ ਸਿੰਘ ਅਰਸ਼ੀ ਵਲੋਂ ਆਏ ਹੋਏ ਢਾਡੀ ਸਿੰਘਾਂ ਦੀ ਜਲ-ਪਾਣੀ ਨਾਲ ਸੇਵਾ ਵੀ ਕੀਤੀ ਗਈ।ਸਰਦਾਰ ਬਲਦੇਵ ਸਿੰਘ ਐਮ.ਏ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼਼੍ਰੋਮਣੀ ਢਾਡੀ ਸਭਾ ਗੁਰਮੇਜ਼ ਸਿੰਘ ਸ਼ਹੂਰਾ, ਗੁਰਪਰਤਾਪ ਸਿੰਘ ਪਦਮ, ਪੂਰਨ ਸਿੰਘ ਅਰਸ਼ੀ, ਲਖਵੀਰ ਸਿੰਘ ਕੋਮਲ, ਕੁਲਬੀਰ ਸਿੰਘ, ਮੱਦੂਛਾਂਗਾ ਗੁਰਸ਼ਰਨ ਸਿੰਘ ਝਬਾਲ, ਭੁਪਿੰਦਰ ਸਿੰਘ ਪਾਰਸ ਮਣੀ, ਰੂਪ ਸਿੰਘ ਨਾਗ, ਮਿੱਤਰਪਾਲ ਸਿੰਘ, ਹਰਦੀਪ ਸਿੰਘ ਮਾਨੋਚਾਹਲ, ਸਾਹਿਬ ਸਿੰਘ, ਗੁਲਜ਼ਾਰ ਸਿੰਘ ਖੇੜਾ, ਖੜਕ ਸਿੰਘ ਪਠਾਨਕੋਟ, ਬਲਵੰਤ ਸਿੰਘ ਆਜ਼ਾਦ, ਗੁਰਸੇਵਕ ਸਿੰਘ ਪ੍ਰੇਮੀ, ਅਮਰਜੀਤ ਗੁਰਦਾਸਪੁਰੀ, ਸੁਖਦੇਵ ਸਿੰਘ ਬਾਦਲ, ਬਲਦੇਵ ਸਿੰਘ ਵਡਾਲਾ, ਪਰਮਜੀਤ ਸਿੰਘ, ਮਨਮੋਹਨ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media