Wednesday, August 26, 2026

ਸਰਕਾਰੀ ਸੀਨੀ. ਸੈਕੰ. ਸਕੂਲ ਢਢੋਗਲ-ਖੇੜੀ ਵਿਖੇ ਕਰਵਾਏ ਮੁਕਾਬਲੇ

ਚੰਡੀਗੜ੍ਹ, 9 ਜੂਨ (ਪ੍ਰੀਤਮ ਲੁਧਿਆਣਵੀ) – ਵਿਭਾਗ ਵਲੋਂ ਜਾਰੀ ਫਨ ਐਕਟੀਵਿਟੀ ਸਮਾਂ ਸਾਰਣੀ ਅਨੁਸਾਰ, ਪ੍ਰਿੰਸੀਪਲ ਸ਼੍ਰੀਮਤੀ ਰਜਨੀ ਰਾਣੀ ਦੀ ਰਹਿਨੁਮਾਈ ਅਧੀਨ ਕੰਪਿਊਟਰ ਵਿਸ਼ੇ ਦੀ ਸਪੈਲ ਬੀ ਫਨ ਐਕਟੀਵਿਟੀ ਕਾਰਵਾਈ ਗਈ।ਜਿਸ ਸਬੰਧੀ ਮੁਹੰਮਦ ਆਰਿਫ ਕੰਪਿਊਟਰ ਅਧਿਆਪਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪੱਧਰਾਂ ਅਨੁਸਾਰ ਭਾਗ ਲਿਆ।ਮੁਹੰਮਦ ਆਰਿਫ ਅਤੇ ਮਨਦੀਪ ਕੌਰ ਕੰਪਿਊਟਰ ਅਧਿਆਪਕਾਂ ਨੇ ਇਹ ਐਕਟੀਵਿਟੀ ਆਨਲਾਈਨ ਕਾਰਵਾਈ।ਜਿਸ ਵਿਚ ਲੈਵਲ 6ਵੀਂ ਤੋਂ 8ਵੀਂ ‘ਚ ਪ੍ਰਭਜੀਤ ਕੌਰ ਕਲਾਸ 6ਵੀਂ, 9ਵੀਂ ਤੋਂ 10ਵੀਂ ਵਿੱਚ ਗੁਰਜੋਤ ਸਿੰਘ ਕਲਾਸ 10ਵੀਂ ਅਤੇ 11ਵੀਂ ਤੋਂ 12ਵੀਂ ਵਿੱਚ ਦਿਲਪ੍ਰੀਤ ਕੌਰ ਕਲਾਸ 11ਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
                            ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਢੋਗਲ-ਖੇੜੀ ਰਜਨੀ ਰਾਣੀ ਨੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਪ੍ਰਾਪਤੀਆਂ ਕਰਨ ਲਈ ਮੋਟੀਵੇਟ ਕੀਤਾ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …