
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਰਮਿੰਦਰ ਸਿੰਘ ਬੁਲਾਰੀਆ ਟਰੱਸਟ ਦੇ ਪ੍ਰਧਾਨ ਸ: ਬਲਦੇਵ ਸਿੰਘ ਬੁਲਾਰੀਆ ਵਲੋਂ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਸਰਕਾਰੀ ਸੀਨੀ:ਸਕੈ:ਸਕੂਲ ਚੌਕ ਲਛਮਣਸਰ ਵਿਚ ਵਿਦਿਆਰਥੀਆਂ ਨੂੰ ਕਾਪੀਆਂ ਕਿਤਾਬਾਂ ਤਕਸੀਮ ਕੀਤੀਆਂ ਗਈਆਂ।ਇਸ ਮੌਕੇ ਉਨ੍ਹਾਂ ਨਾਲ ਵਾਰਡ 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਵੀ ਮੌਜੂਦ ਸਨ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਨੂੰ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਲੋਂ ਕਈ ਅਹਿਮ ਪ੍ਰੋਜੈਕਟ ਸ਼ੁਰੂ ਹੋ ਚੱਕੇ ਹਨ ਤੇ ਲਈ ਕਈ ਨਵੇਂ ਵਿਕਾਸ ਕੰਮ ਕੁਝ ਸਮੇਂ ਵਿਚ ਸ਼ੁਰੂ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਹੋਲੀ ਸਿਟੀ ਟਰੱਸਟ ਦੇ ਸਮੂਹ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ ਤੇ ਟਰੱਸਟ ਵਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਦੀ ਸਫਾਈ ਸਬੰਧੀ ਅਰੰਭੇ ਕਾਰਜ ਦੀ ਸ਼ਲਾਘਾ ਕਰਦਿਆਂ ਟਰੱਸਟ ਦੇ ਪ੍ਰਧਾਨ ਸ: ਮਨਮੋਹਨ ਸਿੰਘ ਟੀਟੂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਤੇ ਇਸ ਕਾਰਜ ਦਾ ਮੁਆਇਨਾ ਵੀ ਕੀਤਾ।ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ: ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ ਸ਼ਹਿਰੀ, ਪ੍ਰਿੰਸੀਪਲ ਗੁਰਦੇਵ ਸਿੰਘ, ਸ਼ਾਮ ਲਾਲ ਪੀ.ਏ. ਬੁਲਾਰੀਆ, ਰਜਿੰਦਰ ਸਿੰਘ ਬਿੱਟੂ, ਹਰਿੰਦਰ ਸਿੰਘ, ਸਤਿੰਦਰਪਾਲ ਸਿੰਘ ਮੱਤੇਵਾਲ, ਦਵਿੰਦਰ ਸਿੰਘ ਮੰਗਾ, ਗੁਰਮੁੱਖ ਸਿੰਘ, ਸਵਿੰਦਰ ਸਿੰਘ ਵਸੀਕਾ ਆਦਿ ਮੌਜੂਦ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media