ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜ਼ਲੀ ਚੋਰੀ ਰੋਕਣ ਲਈ ਸ਼ੁਰੂ ਕੀਤੀ ਨੂੰ ਮੁਹਿੰਮ ਨੂੰ ਵੱਡੀ ਸਫਲਤਾ
ਮਿਲ਼ੀ ਹੈ।ਸੀ.ਐਮ.ਡੀ ਪੀ.ਐਸ.ਪੀ.ਸੀ.ਐਲ ਏ.ਵੇਨੂ ਪ੍ਰਸਾਦ ਅਤੇ ਇੰਜ: ਜਸਬੀਰ ਸਿੰਘ ਭੁੱਲਰ ਮੁੱਖ ਇੰਜੀ:/ਈ.ਏ ਅਤੇ ਇੰਨਫੋਰਸਮੈਂਟ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਰਡਰ ਜ਼ੋਨ ਅੰਮ੍ਰਿਤਸਰ ਅਧੀਨ ਪੈਂਦੇ ਇਲਾਕੇ ਦੀ ਇੰਨਫੋਰਸਮੈਂਟ ਟੀਮਾਂ ਵਲੋਂ ਚੈਕਿੰਗ ਕੀਤੀ ਗਈ।ਜਿਸ ਦੌਰਾਨ ਕੁੱਲ਼ 11882 ਕੁਨੈਕਸ਼ਨ ਚੈਕ ਕੀਤੇ ਗਏ।ਇਹਨਾਂ ਵਿਚੋਂ ਬਿਜਲੀ ਚੋਰੀ ਤੇ ਹੋਰ 776 ਕੇਸ ਫੜੇ ਗਏ ਅਤੇ ਇਹਨਾਂ ਕੇਸਾਂ ਨੂੰ 128.61 ਲੱਖ ਰੁਪਏ ਜੁਰਮਾਨਾ ਪਾਇਆ ਗਿਆ।
ਇਸ ਚੈਕਿੰਗ ਦੌਰਾਨ ਫੜੇ ਗਏ 2 ਵੱਡੇ ਕੁਨੈਕਸ਼ਨਾਂ ਵਿੱਚੋਂ ਦਾਨਾ ਪਾਣੀ ਢਾਬਾ (ਖਾਤਾ ਨੰ. ਅ55ਘਛ550012ਂ੍ਰਸ਼) ਜੋ ਕਿ ਅਜੀਤ ਸਿੰਘ ਪੁੱਤਰ ਤੇਜਾ ਸਿੰਘ ਦੇ ਨਾਮ ‘ਤੇ ਹੈ ਦਾ ਕੁਨੈਕਸ਼ਨ ਚੈਕ ਕੀਤਾ ਗਿਆ ਅਤੇ ਉਸ ਦਾ ਮੀਟਰ ਐਮ.ਈ ਲੈਬ ਵਿੱਚ ਚੈਕਿੰਗ ਲਈ ਭੇਜਿਆ ਤਾਂ ਬਿਜਲੀ ਚੋਰੀ ਪਾਈ ਗਈ।ਉਸ ਨੂੰ ਬਿਜਲੀ ਚੋਰੀ ਵਜੋਂ 568426/- ਰੁਪਏ ਜੁਰਮਾਨਾ ਪਾਇਆ ਗਿਆ।
ਦੂਜਾ ਆਈਲੈਟਸ ਸੈਂਟਰ ਪਠਾਨਕੋਟ (ਖਾਤਾ ਨੰ. 3002337320) ਜੋ ਕਿ ਰਣਬੀਰ ਸਿੰਘ ਦੇ ਨਾਮ ‘ਤੇ ਹੈ ਦਾ ਕੁਨੈਕਸ਼ਨ ਚੈਕ ਕੀਤਾ ਗਿਆ ਅਤੇ ਉਸ ਦਾ ਮੀਟਰ ਐਮ.ਈ ਲੈਬ ਵਿੱਚ ਚੈਕਿੰਗ ਲਈ ਭੇਜਿਆ ਅਤੇ ਚੈਕਿੰਗ ਸਮੇਂ ਬਿਜਲੀ ਚੋਰੀ ਪਾਈ ਗਈ।ਬਿਜਲੀ ਚੋਰੀ ਵਜੋਂ ਇਸ ਨੂੰ 820199/- ਰੁਪਏ ਦਾ ਜੁਰਮਾਨਾ ਪਾਇਆ ਗਿਆ।ਇਸ ਤਰ੍ਹਾਂ ਇਸ ਮਹੀਨੇ ਦੌਰਾਨ ਕੁੱਲ 82.74 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ।
Check Also
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ …
Punjab Post Daily Online Newspaper & Print Media