Monday, December 23, 2024

400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਲੇਖ ਮੁਕਾਬਲਿਆਂ ‘ਚ 1510 ਵਿਦਿਆਰਥੀ ਹੋਏ ਸ਼ਾਮਲ

ਕਟੜਾ ਕਰਮ ਸਿੰਘ ਸਕੂਲ ਦੀ ਵਿਦਿਆਰਥਣ ਵੰਦਨਾ ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ) – ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵਲੋਂ ਸਾਰਾ ਸਾਲ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਕੂਲ ਪੱਧਰੀ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ।ਜ਼ਿਲ਼੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 1510 ਵਿਦਿਆਰਥੀਆਂ ਨੇ ਹਿੱਸਾ ਲੈੰਦਿਆਂ ਗੁਰੂ ਸਹਿਬਾਨ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
                    ਦਾਖਲਾ ਮੁਹਿੰਮ ਦੇ ਸੂਬਾਈ ਕੋਆਰਡੀਨੇਟਰ ਤੇ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ, ਸੁਸ਼ੀਲ ਕੁਮਾਰ ਤੁਲੀ ਜ਼ਿਲ਼੍ਹ੍ਹਾ ਸਿੱਖਿਆ ਅਫਸਰ (ਐ.ਸਿ) ਅਤੇ ਮੈਡਮ ਆਦਰਸ਼ ਸ਼ਰਮਾ ਜ਼ਿਲ੍ਹਾ ਨੋਡਲ ਅਫਸਰ ਵਿਦਿਅਕ ਮੁਕਾਬਲੇ ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਆਨਲਾਈਨ ਕਰਵਾਏ ਗਏ ਸਕੂਲ ਪੱਧਰੀ ਲੇਖ ਮੁਕਾਬਲਿਆਂ ਵਿੱਚ ਪ੍ਰਾਇਮਰੀ ਸਕੂਲਾਂ ਦੇ 448 ਵਿਦਿਆਰਥੀਆਂ, ਮਿਡਲ ਵਰਗ ਦੇ 445 ਅਤੇ ਸੈਕੰਡਰੀ ਵਰਗ ਦੇ 617 ਵਿਦਿਆਰਥੀਆਂ ਨੇ ਹਿੱਸਾ ਲਿਆ।ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਟੜਾ ਕਰਮ ਸਿੰਘ ਵਿਖੇ ਕਰਵਾਏ ਆਨਲਾਈਨ ਲੇਖ ਰਚਨਾ ਮੁਕਾਬਲਿਆਂ ਵਿੱਚ ਵੱਡੀ ਗਿਣਤੀ ‘ਚ ਵਿਦਿਆਰਥਣਾਂ ਨੇ ਹਿੱਸਾ ਲਿਆ।ਮੁਕਾਬਲਿਆਂ ਦੇ ਸੀਨੀਅਰ ਵਰਗ ਵਿਚੋਂ ਵੰਦਨਾ ਅਤੇ ਮਿਡਲ ਵਰਗ ਵਿਚੋਂ ਨਿਮਰਤਾ ਨੇ ਪਹਿਲਾ ਸਥਾਨ ਹਾਸਲ ਕੀਤਾ।
                      ਜੇਤੂ ਵਿਦਿਆਰਥੀਆਂ ਨੂੰ ਹਰਭਗਵੰਤ ਸਿੰਘ, ਸ਼੍ਰੀਮਤੀ ਰੇਖਾ ਮਹਾਜਨ (ਦੋਵੇਂ ਉਪ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ), ਸਕੂਲ ਪ੍ਰਿੰਸੀਪਲ ਮੈਡਮ ਅਮਰਪਾਲੀ, ਪ੍ਰਿੰਸੀਪਲ ਨਵਦੀਪ ਕੌਰ ਗਿੱਲ, ਪਰਮਿੰਦਰ ਸਿੰਘ ਸਰਪੰਚ, ਦਵਿੰਦਰ ਕੁਮਾਰ ਮੰਗੋਤਰਾ, ਰਾਜਦੀਪ ਸਿੰਘ ਸਟੈਨੋ ਨੇ ਮੁਬਾਰਕਬਾਦ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …