Sunday, December 22, 2024

ਕੰਧਾਰੀ ਪਰਿਵਾਰ ਨੇ ਦੁਬਈ ਤੋਂ ਅੰਮ੍ਰਿਤਸਰ ਲਈ ਭੇਜੇ 100 ਆਕਸੀਜਨ ਕੰਸਟਰੇਟਰ

ਵਿਦੇਸ਼ ਵੱਸਦੇ ਪੰਜਾਬੀ ਭਾਈਚਾਰੇ ਨੇ ਪਾਇਆ ਵੱਡਾ ਯੋਗਦਾਨ – ਔਜਲਾ

ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ) – ਦੁਬਈ ਵੱਸਦੇ ਪੰਜਾਬੀ ਸੁਰਿੰਦਰ ਸਿੰਘ ਕੰਧਾਰੀ, ਜੋ ਕਿ ਦੁਬਈ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਚੇਅਰਮੈਨ ਵੀ ਹਨ, ਵਲੋਂ ਕੋਰੋਨਾ ਸੰਕਟ ਦੇ ਚੱਲਦੇ ਅੰਮ੍ਰਿਤਸਰ ਜਿਲ੍ਹੇ ਲਈ 100 ਆਕਸੀਜਨ ਕੰਸਟਰੇਟਰ ਭੇਜੇ ਹਨ।ਗੁਰੂ ਨਾਨਕ ਹਸਪਤਾਲ ਵਿਖੇ ਇਹ ਕੰਸਟਰੇਟਰ ਪ੍ਰਾਪਤ ਕਰਨ ਲਈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।ਔਜਲਾ ਨੇ ਇਸ ਸਮੇਂ ਕੰਧਾਰੀ ਪਰਿਵਾਰ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਕੰਧਾਰੀ ਪਰਿਵਾਰ ਨੇ ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਏ ਇਹ ਸਹਾਇਤਾ ਭੇਜੀ ਹੈ, ਜਿਸ ਲਈ ਸਭ ਅੰਮ੍ਰਿਤਸਰ ਵਾਸੀ ਇਨ੍ਹਾਂ ਦੇ ਰਿਣੀ ਹਨ।ਉਨ੍ਹਾਂ ਕਿਹਾ ਕਿ ਇਹ ਮਸਨੂਈ ਸਾਹ ਦੇਣ ਵਾਲੀਆਂ ਮਸ਼ੀਨਾਂ ਜਿਲ੍ਹੇ ਦੇ ਉਨ੍ਹਾਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਈਆਂ ਜਾਣਗੀਆਂ, ਜਿਥੇ ਕਿ ਇਨ੍ਹਾਂ ਦੀ ਸਹੀ ਵਰਤੋਂ ਹੋ ਸਕੇ।
                ਆਪਣੇ ਪਰਿਵਾਰ ਨਾਲ ਦੁਬਈ ਤੋਂ ਵੀਡੀਓ ਕਾਨਫਰੰਸ ਜ਼ਰੀਏ ਸੁਰਿੰਦਰ ਸਿੰਘ ਕੰਧਾਰੀ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਪੰਜਾਬ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।
                  ਇਸ ਮੌਕੇ ਸੇਵਾ ਮੁਕਤ ਆਈ.ਐਫ.ਐਸ ਨਵਦੀਪ ਸਿੰਘ ਸੂਰੀ, ਪ੍ਰਿੰਸੀਪਲ ਰਾਜੀਵ ਦੇਵਗਨ, ਡਾਕਟਰ ਕੇ.ਡੀ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …