Wednesday, August 26, 2026

ਐਸ.ਸੀ ਕਮਿਸ਼ਨ ਕੋਲ ਪੁੱਜਾ ਗਰੀਬ ਪਰਿਵਾਰ ਦੀ ਲੜਕੀ ਨੂੰ ਇਨਸਾਫ ਨਾ ਮਿਲਣ ਦਾ ਮਾਮਲਾ

ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਘੱਟਗਿਣਤੀ ਕਮਿਸਨ ਨਾਲ ਸਬੰਧਤ ਮਸੀਹ ਲੜਕੀ ਰਮਨਦੀਪ ਖੋਖਰ ਪੁੱਤਰੀ ਸੈਮੂਅਲ ਮਸੀਹ ਖੋਖਰ ਵਾਸੀ ਪਿੰਡ ਭੱਖਾ ਤਾਰਾ ਸਿੰਘ ਅਜਨਾਲਾ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਵਿਆਹ 24/11/2017 ਗੁਰਪ੍ਰੀਤ ਸਿੰਘ ਉਰਫ ਹੈਰੀ ਪਿੰਡ ਚੱਬਾ ਜਿਲ੍ਹਾ ਅੰਮਿ੍ਰਤਸਰ ਹੋਇਆ ਸੀ।ਵਿਆਹ ਦੇ ਥੋਡੇ ਸਮੇਂ ਬਾਅਦ ਹੀ ਉਸ ਦੇੇ ਸਹੁਰੇ ਪਰਿਵਾਰ ਨੇ ਉਸ ਨਾਲ ਮਾਰ ਕੁੱਟਾਈ ਸ਼ੁਰੂ ਕਰ ਦਿੱਤੀ, ਕਿ ਲੜਕੀ ਨੂੰ ਜਨਮ ਦਿੱਤਾ ਹੈ।ਤਿੰਨ ਸਾਲ ਬਾਅਦ ਉਸ ਦੇ ਸਹੁਰੇ ਪਰਿਵਾਰ ਵਲੋਂ ਉਸ ਨੂੰ ਘਰ ਤੋਂ ਕੱਢ ਦਿੱਤਾ ਗਿਆ।ਉਸ ਦੀ ਇੱਕੋ ਇੱਕ ਲੜਕੀ ਉਸ ਦੇੇ ਸਹੁਰੇ ਪਰਿਵਾਰ ਕੋਲ ਹੀ ਹੈ।ਪੀੜਤ ਲੜਕੀ ਨੇ ਕਿਹਾ ਕਿ ਸਹੁਰੇ ਪਰਿਵਾਰ ਨੇ ਸਭ ਤੋਂ ਵੱਡਾ ਧੋਖਾ ਕੀਤਾ, ਕਿਉਂਕਿ ਲੜਕਾ ਪਹਿਲਾਂ ਹੀ ਸ਼ਾਦੀ ਸ਼ੁਦਾ ਸੀ ਅਤੇ ਅਦਾਲਤ ‘ਚ ਕੇਸ ਚੱਲ ਰਿਹਾ ਹੈ ਤੇ ਹੁਣ ਜਮਾਨਤ ‘ਤੇ ਬਾਹਰ ਹੈ।
                     ਪੀੜਤ ਲੜਕੀ ਨੇ ਚੇਅਰਮੈਨ ਘੱਟਗਿਣਤੀ ਕਮਿਸਨ ਪ੍ਰੋ: ਇਮਾਨੂੰਏਲ ਨਾਹਰ ਨੂੰ ਬੇਨਤੀ ਕੀਤੀ ਹੈ ਕਿ ਉਸ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਖਿਲਾਫ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 20/01/2021 ਨੂੰ ਸ਼ਿਕਾਇਤ ਦਿੱਤੀ ਸੀ।ਜੋ ਉਨਾਂ ਨੇ ਡੀ.ਐਸ.ਪੀ ਅਜਨਾਲਾ ਨੂੰ ਮਾਰਕ ਕੀਤੀ ਤੇ ਉਨਾਂ ਕੇਸ ਐਸ.ਆਈ ਰਮਨਦੀਪ ਕੌਰ ਅਜਨਾਲਾ ਨੂੰ ਸੌਂਪ ਦਿੱਤਾ।ਪੰਜ ਮਹੀਨੇ ਬੀਤਣ ਦੇ ਬਾਵਜ਼ੂਦ ਵੀ ਮੁਲਜ਼ਮਾਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।ਪੀੜਤ ਲੜਕੀ ਨੇ ਘੱਟਗਿਣਤੀ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਉਸ ਦੀ ਲੜਕੀ ਅਤੇ ਉਸ ਦੇ ਵਿੱਦਿਅਕ ਯੋਗਤਾ ਦੇ ਸਾਰੇ ਸਰਟੀਫਿਕੇਟ ਉਸ ਨੂੰ ਦਿਵਾਏ ਜਾਣ ਅਤੇ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾ ਕੀਤੀ ਜਾਵੇ।
                      ਇਸ ਮੌਕੇ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੌਬਾ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਮਿਸ਼ਨ ਪਰਿਵਾਰ ਨੂੰ ਇਨਸਾਫ ਦਿਵਾਏਗਾ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …