ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ) – ਅਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਮੱਦੇਨਜਰ ਰੱਖਦੇ ਹੋਏ ਪੀ.ਡਬਲਿਊ.ਡੀ ਵਿਅਕਤੀਆਂ ਦੀ ਵੱਧ ਤੋ ਵੱਧ ਵੋਟਰ
ਰਜਿਸਟਰੇਸ਼ਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।ਜਿਸ ਵਿੱਚ ਕੋਈ ਵੀ ਨਾਗਰਿਕ ਜਿਸ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ਼ ਨਹੀਂ ਹੋਇਆ ਹੈ, ਆਪਣੀ ਵੋਟ ਬਣਾਉਣ ਲਈ ਆਪਣਾ ਦਾਅਵਾ ਫਾਰਮ 6 ‘ਤੇ ਕਰ ਸਕਦਾ ਹੈ।
ਇਸ ਮੁਹਿੰਮ ਤਹਿਤ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਅੰਮਿ੍ਰਤਸਰ ਦੀ ਰਹਿਨੁਮਾਈ ਹੇਠ ਪੀ.ਡਬਲਿਊ.ਡੀ ਵਿਅਕਤੀਆਂ ਦੀ ਵੱਧ ਤੋਂ ਵੱਧ ਵੋਟਰ ਰਜਿਸਟਰੇਸਨ ਲਈ ਪਿੰਗਲਵਾੜਾ ਮਾਂਨਾਵਾਲਾ ਵਿਖੇ ਇੱਕ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਮੁੱਖ ਖਿੱਚ ਦਾ ਕੇਂਦਰ ਮੋਹਨਾ ਸਿੰਘ ਅਤੇ ਸੋਹਨਾ ਸਿੰਘ ਰਹੇ।
ਵਰਨਣਯੋਗ ਹੈ ਕਿ ਮੋਹਨਾ ਸਿੰਘ ਅਤੇ ਸੋਹਨਾ ਸਿੰਘ ਇੱਕ ਸਰੀਰ ਵਾਲੇ ਦੋ ਵਿਅਕਤੀ ਹਨ, ਕੈਂਪ ਦੌਰਾਨ ਇਹਨਾ ਦੋਹਾਂ ਵਿਅਕਤੀਆਂ ਵਲੋਂ ਆਪਣੀ ਵੋਟ ਰਜਿਸਟਰੇਸ਼ਨ ਲਈ ਵੱਖ-ਵੱਖ ਫਾਰਮ-6 ਭਰੇ ਗਏ।
ਇਸ ਮੌਕੇ ਅਜਿਹੇ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨ੍ਹਾਂ ਕਿਸੇ ਸੰਕੋਚ ਦੇ ਆਪਣੀ ਵੋਟ ਬਨਾਉਣ ਲਈ ਸਾਹਮਣੇ ਆਉਣ ਅਤੇ ਦੁਨੀਆਂ ਦੇ ਵੱਡੇ ਲੋਕਤੰਤਰ ਦਾ ਹਿੱਸਾ ਬਨਣ।
Check Also
ਆਤਮ ਪਬਲਿਕ ਸਕੂੂਲ ਵਿਖੇ ਪੰਜਾਬੀ ਫਿਲਮ ਜੈੱਨ-ਜ਼ੀ ਦਾ ਪ੍ਰੀਮੀਅਰ ਸ਼ੋਅ ਦਿਖਾਇਆ
ਅੰਮ੍ਰਿਤਸਰ, 15 ਮਈ (ਦੀਪ ਦਵਿੰਦਰ ਸਿੰਘ) – ਅਲਫਿਆਜ਼ ਐਕਟਿੰਗ ਅਕੈਡਮੀ ਦੇ ਬੈਨਰ ਹੇਠ ਤਿਆਰ ਹੋਈ …
Punjab Post Daily Online Newspaper & Print Media