Thursday, February 26, 2026

ਧੂਰੀ ਦੀ ਗੁਰਵਿੰਦਰ ਕੌਰ ਦਾ ਪੀ.ਸੀ.ਐਸ ਦੀ ਪ੍ਰੀਖਿਆ ‘ਚੋਂ ਚੌਥਾ ਸਥਾਨ

ਧੂਰੀ, 21 ਜੂਨ (ਪ੍ਰਵੀਨ ਗਰਗ) – ਧੂਰੀ ਦੇ ਰਹਿਣ ਵਾਲੇ ਅਤੇ ਕਸਬਾ ਸ਼ੇਰਪੁਰ ਵਿਖੇ ਕਾਨੂੰਗੋ ਵਜੋਂ ਤਾਇਨਾਤ ਭੁਪਿੰਦਰ ਸਿੰਘ ਦੀ ਹੋਣਹਾਰ ਸਪੁੱਤਰੀ ਨੇ ਪੰਜਾਬ ਸਿਵਲ ਸਰਵਿਸਜ਼ ਦੀ ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚੋਂ ਚੌਥਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।
                   ਗੁਰਵਿੰਦਰ ਕੌਰ ਨੇ ਆਪਣੀ ਇਸ ਮਾਣ-ਮੱਤੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਉਸ ਦੀ ਮਾਤਾ ਪਰਮਜੀਤ ਕੌਰ, ਪਿਤਾ ਭੁਪਿੰਦਰ ਸਿੰਘ ਅਤੇ ਛੋਟੇ ਭਰਾ ਸੁਖਪ੍ਰੀਤ ਸਿੰਘ ਦੀ ਹੱਲਾ-ਸ਼ੇਰੀ ਕਾਰਨ ਉਹ ਅੱਜ ਇਸ ਮੁਕਾਮ ‘ਤੇ ਪਹੁੰਚਣ ਵਿੱਚ ਸਫਲ ਹੋਈ ਹੈ।ਗੁਰਵਿੰਦਰ ਕੌਰ ਦੇ ਪਿਤਾ ਕਾਨੂੰਨਗੋ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਮੁੱਢੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਇਸ ਨੇ ਬੀ.ਟੈਕ ਕਰਨ ਉਪਰੰਤ ਇਨਫੋਸੈਸ ਕੰਪਨੀ ਵਿੱਚ ਨੌਕਰੀ ਕੀਤੀ ਸੀ।ਉਥੋਂ ਅਸਤੀਫਾ ਦੇ ਕੇ ਉਸ ਨੇ ਇਰੀਗੇਸ਼ਨ ਵਿਭਾਗ ਵਿੱਚ ਪਟਵਾਰੀ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਅੱਜਕਲ ਵੀ ਸੇਖਾ ਡਵੀਜ਼ਨ ਵਿੱਚ ਪਟਵਾਰੀ ਵਜੋਂ ਤਾਇਨਾਤ ਹੈ ਅਤੇ ਇਸੇ ਦੌਰਾਨ ਉਸ ਨੇ ਪੀ.ਸੀ.ਐਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।ਉਨਾਂ ਨੂੰ ਆਪਣੀ ਪੁੱਤਰੀ ‘ਤੇ ਪੂਰਾ ਵਿਸ਼ਵਾਸ ਸੀ ਕਿ ਉਹ ਇੱਕ ਦਿਨ ਵੱਡੀ ਅਫਸਰ ਬਣ ਕੇ ਉਹਨਾਂ ਦਾ ਨਾਮ ਰੋਸ਼ਨ ਕਰੇਗੀ।ਉਹਨਾਂ ਕਿਹਾ ਕਿ ਧੀਆਂ ਘਰਾਂ ਦਾ ਮਾਣ ਅਤੇ ਮਾਪਿਆਂ ਦੀ ਸ਼ਾਨ ਹੁੰਦੀਆਂ ਹਨ।
                  ਇਸ ਮੌਕੇ ਅਕਾਲੀ ਆਗੂ ਹਰੀ ਸਿੰਘ ਪ੍ਰੀਤ, ਸਾਬਕਾ ਵਿਧਾਇਕ ਧਨਵੰਤ ਸਿੰਘ, ਆਪ ਆਗੂ ਐਸ.ਐਸ ਚੱਠਾ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਰਾਈਸੀਲ ਗਰੁੱਪ ਦੇ ਐਮ.ਡੀ ਡਾ. ਏ.ਆਰ ਸ਼ਰਮਾ, ਵਪਾਰੀ ਆਗੂ ਵਿਕਾਸ ਜੈਨ ਅਤੇ ਜਤਿੰਦਰ ਸਿੰਘ ਸੋਨੀ ਮੰਡੇਰ ਆਦਿ ਨੇ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …