Wednesday, August 26, 2026

ਕੋਵਿਡ-19 ਦੌਰਾਨ ਸਿੱਖਿਆ ਦੇ ਤਕਨੀਕੀ ਸਾਧਨਾਂ ਦੇ ਪ੍ਰਭਾਵ ਸੰਬੰਧੀ ਮਹੱਤਵਪੂਰਨ ਕਿਤਾਬ – ਡਾ. ਤਪਨ ਸਾਹੂ

ਸੰਗਰੂਰ, 22 ਜੂਨ (ਜਗਸੀਰ ਲੌਂਗੋਵਾਲ) – ਕੋਵਿਡ-19 ਦੌਰਾਨ ਸਿੱਖਿਆ ਦੇ ਸਾਧਨਾਂ ਦਾ ਵਿਕਾਸ ਤਕਨੀਕੀ ਤਰੀਕੇ ਨਾਲ ਹੋਇਆ ਭਾਵੇਂ ਤਕਨੀਕੀ ਸਿੱਖਿਆ ਦੇ ਸਾਧਨ ਕਲਾਸ ਵਿੱਚ ਦਿੱਤੀ ਜਾ ਰਹੀ ਅਧਿਆਪਕ ਦੁਆਰਾ ਸਿੱਖਿਆ ਦਾ ਬਦਲ ਨਹੀਂ ਹੈ, ਫਿਰ ਵੀ ਕੋਵਿਡ-19 ਦੌਰਾਨ ਸਮਾਜਿਕ ਦੂਰੀ ਕਾਰਨ ਸਿੱਖਿਆ ਅਤੇ ਸਿਖਲਾਈ ਦੇ ਸਾਧਨਾਂ ਵਿੱਚ ਤਕਨੀਕੀ ਸਿੱਖਿਆ ਜਿਵੇਂ ਵਟਸਐਪ, ਯੂ ਟਿਊਬ, ਟਵਿੱਟਰ, ਜ਼ੂਮ ਆਦਿ ਨੇ ਵਧੀਆ ਭੂਮਿਕਾ ਅਦਾ ਕੀਤੀ ਹੈ।ਗੂਗਲ ਸਰਚ ਇੰਜਣ ਗੂਗਲ ਸਿਖਿਆ ਦਾ ਬਾਬਾ ਬਣ ਗਿਆ ਹੈ।ਇਸ ‘ਤੇ ਅਧਾਰਿਤ ਸੰਪਾਦਕ ਡਾ. ਤਪਨ ਕੁਮਾਰ ਸਾਹੂ ਪ੍ਰਿੰਸੀਪਲ ਐਸ.ਡੀ ਕਾਲਜ ਫਾਰ ਐਜਕੇਸ਼ਨ ਬਰਨਾਲਾ ਪੰਜਾਬ ਅਤੇ ਅਕਸ਼ੈ ਕੁਮਾਰ ਅਸਿਸਟੈੰਟ ਪ੍ਰੋਫੈਸਰ ਸਿੱਖਿਆ ਵਿਭਾਗ ਸੈਂਟਰਲ ਯੂਨੀਵਰਸਿਟੀ ਆਫ ਉਡੀਸਾ ਕੋਰਾਪੁਟ ਦੁਆਰਾ ਸੰਪਾਦਿਤ ਕਿਤਾਬ ਦਾ ਲੋਕ ਅਰਪਨ ਡੀਨ ਕਾਲਜ ਵਿਕਾਸ ਕੌਸ਼ਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਸੁਖਵਿੰਦਰ ਕੌਰ ਬਾਠ ਅਤੇ ਡਾ. ਰਵੀ ਕੁਮਾਰ ਅਨੂ ਸਾਬਕਾ ਮੁਖੀ ਹਿੰਦੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੈਸਟ ਫੈਕਲਟੀ ਯੂ.ਜੀ.ਸੀ ਅੰਡਰ ਯੂਨੀਵਰਸਿਟੀਜ ਵਲੋਂ ਕੀਤਾ ਗਿਆ।
                  ਡਾ. ਤਪਨ ਕੁਮਾਰ ਸਾਹੂ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨਾਲ ਜੁੜੇ ਹੋਏ ਸਿੱਖਿਆ ਸਾਸ਼ਤਰੀਆਂ ਨੇ ਸਮਾਜਿਕ ਦੂਰੀ ਕਾਰਨ ਸਿੱਖਿਆ ਦੇ ਵਿਕਾਸ ਲਈ ਵੱਖ-ਵੱਖ ਸਾਧਨਾਂ ਦੇ ਮਹੱਤਵ ਅਤੇ ਪ੍ਰਭਾਵ ‘ਤੇ ਚਰਚਾ ਕੀਤੀ ਗਈ।ਇਸ ਦੇ ਸੰਪਾਦਕੀ ਤੌਰ ਨੂੰ ਡਾ. ਜਸਰਾਜ ਕੌਰ ਵਿਭਾਗ ਮੁੱਖੀ ਫੈਕਲਟੀ ਆਫ ਸਿੱਖਿਆ ਅਤੇ ਸਮੂਹਿਕ ਸੇਵਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯੋਗ ਅਗਵਾਈ ਹੇਠ ਪ੍ਰਕਾਸ਼ਿਤ ਕੀਤਾ ਗਿਆ ਹੈ।ਇਸ ਕਿਤਾਬ ਨੂੰ ਜਾਰੀ ਕਰਨ ਸਮੇਂ ਸਿੱਖਿਆ ਸਲਾਹਕਾਰ ਮਾਸਟਰ ਅਵਨੀਸ਼ ਕੁਮਾਰ ਲੌਂਗੋਵਾਲ, ਕੇ.ਪੀ ਸਿੰਘ ਐਸੋ: ਪ੍ਰੋਫੈਸਰ ਸੈਕਰਡ ਕਾਲਜ ਆਫ ਐਜੂਕੇਸ਼ਨ, ਡਾ. ਨੀਤੂ ਅਸਿ. ਪ੍ਰੋ. ਹਿੰਦੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
                  ਉਹਨਾਂ ਦੱਸਿਆ ਕਿ ਕਿਤਾਬ ਦੇ ਸੰਪਾਦਨ ਲਈ ਜਤਿੰਦਰ ਸ਼ਰਮਾ ਜਰਨਲ ਸੈਕਟਰੀ, ਅਨੀਸ਼ ਕੁਮਾਰ, ਪ੍ਰਕਾਸ਼ ਪ੍ਰਧਾਨ, ਵਾਇਸ ਪ੍ਰਧਾਨ ਨਰੇਸ਼ ਕੁਮਾਰ ਸਿੰਗਲਾ, ਡਾਇਰੈਕਟਰ, ਐਚ.ਐਸ ਅੱਤਰੀ, ਐਸ.ਡੀ ਸੰਸਥਾ ਬਰਨਾਲਾ ਦੀ ਪ੍ਰੇਰਨਾ ਵਿਸ਼ੇਸ਼ ਤੌਰ ‘ਤੇ ਰਹੀ।ਇਹਨਾਂ ਦੇ ਅਸ਼ੀਰਵਾਦ ਸਦਕਾ ਇਹ ਕਾਰਜ਼ ਪੂਰਨ ਹੋਇਆ।ਇਸ ਮੌਕੇ ਸੁਪਰਡੈਂਟ ਰਵਿੰਦਰ ਸਿੰਗਲਾ, ਪ੍ਰੋਫੈਸਰ ਬਲਵਿੰਦਰ ਬਿੱਟੂ, ਅਤੇ ਡਾ. ਸ਼ਿਖਾ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …