Friday, September 18, 2026

ਕੇਂਦਰੀ ਮੰਤਰੀ ਪੁਰੀ ਤੇ ਰਵਨੀਤ ਬਿੱਟੂ ਖਿਲਾਫ ਥਾਣਾ ਮੁਖੀ ਨੂੰ ਸੌਂਪਿਆ ਮੰਗ ਪੱਤਰ

ਧੂਰੀ, 22 ਜੂਨ (ਪ੍ਰਵੀਨ ਗਰਗ) – ਹਲਕਾ ਧੂਰੀ ਦੀ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦੀ ਲੀਡਰਸ਼ਿਪ ਵਲੋਂ ਅੱਜ ਥਾਣਾ ਸਿਟੀ ਧੂਰੀ ਵਿਖੇ ਪਹੁੰਚ ਕੇ ਐਸ.ਐਚ.ਓ ਦੀਪਇੰਦਰ ਸਿੰਘ ਜੇਜੀ ਨੂੰ ਇੱਕ ਮੈਮੋਰੰਡਮ ਸੌਂਪਦਿਆਂ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਐਮ.ਪੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਇੱਕ ਮੰਗ ਪੱਤਰ ਸੌਂਪਦਿਆਂ ਦੋਨਾਂ ਸਿਆਸੀ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।ਹਾਜ਼ਰ ਆਗੂਆਂ ਨੇ ਦੱਸਿਆ ਕਿ ਰਵਨੀਤ ਬਿੱਟੂ ਅਤੇ ਹਰਦੀਪ ਸਿੰਘ ਪੁਰੀ ਵੱਲੋਂ ਜੋ ਬਹੁਜਨ ਸਮਾਜ ਪਾਰਟੀ ਦੇ ਖਿਲਾਫ ਟਿਕਟਾਂ ਦੀ ਵੰਡ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ, ਉਸ ਨਾਲ ਬਸਪਾ ਦੇ ਵਰਕਰਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ।
                      ਇਸ ਮੌਕੇ ਅਮਰੀਕ ਸਿੰਘ ਜਿਲ੍ਹਾ ਪ੍ਰਧਾਨ ਬਸਪਾ, ਗੋਨਾ ਜਵੰਦਾ, ਹਾਕਮ ਸਿੰਘ ਢੱਢੋਗਲ, ਮਨਵਿੰਦਰ ਸਿੰਘ ਬਿਨਰ, ਪ੍ਰਿੰਸੀਪਲ ਗੁਰਬਖਸ਼ ਸਿੰਘ, ਹੰਸ ਰਾਜ ਬਜਾਜ, ਨਿਰਮਲਜੀਤ ਸਿੰਘ ਬਿੱਲੂ ਬੰਗਾਂਵਾਲੀ, ਭੁਪਿੰਦਰਪਾਲ ਮਿੱਠਾ, ਅਮਰੀਕ ਸਿੰਘ ਬਰੜਵਾਲ, ਨਿੱਕਾ ਸਿੰਘ ਹਸਨਪੁਰ, ਚਰਨਜੀਤ ਸਿੰਘ ਕੈਂਥ ਸ਼ਹਿਰੀ ਪ੍ਰਧਾਨ ਧੂਰੀ, ਨਿਰਭੈ ਸਿੰਘ ਹੇੜੀਕੇ, ਤਾਰੀ ਭਸੋੜ, ਰਾਮ ਸਰੂਪ, ਗੁਰਚਰਨ ਸਿੰਘ ਬਸਪਾ ਸਕੱਤਰ ਧੂਰੀ, ਹਰਜੀਤ ਸਿੰਘ, ਬਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …