Thursday, February 26, 2026

ਡਿਪਟੀ ਕਮਿਸ਼ਨਰ ਵਲੋਂ ‘ਟਾਰਗੈਟ ਗਰੁੱਪ ਦੀ ਵੈਕਸੀਨੇਸ਼ਨ ‘ਚ ਤੇਜ਼ੀ ਲਿਆਉਣ ਦੇ ਹੁਕਮ

ਰੋਜ਼ਾਨਾ ਵੈਕਸੀਨੇਸ਼ਨ 5000 ਤੋਂ ਉਪਰ ਕਰਨ ਲਈ ਕੀਤੇ ਜਾਣ ਹੋਰ ਯਤਨ

ਕਪੂਰਥਲਾ, 22 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਪੰਜਾਬ ਸਰਕਾਰ ਵਲੋਂ ਐਲਾਨੇ ਗਏ ‘ਟਾਰਗੈਟ ਗਰੁੱਪ’ ਦੀ ਵੈਕਸੀਨੇਸ਼ਨ ਵਿੱਚ ਤੇਜੀ ਲਿਆਉਣ ਤਾਂ ਜੋ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ।
ਇਥੇ ਕੋਵਿਡ ਸਬੰਧੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 18 ਤੋਂ 44 ਸਾਲ ਦੇ ਦੁਕਾਨਦਾਰਾਂ, ਰੇਹੜੀ ਵਾਲਿਆਂ, ਉਸਾਰੀ ਕਾਮਿਆਂ, ਜਿੰਮ ਮਾਲਕਾਂ, ਚੁਣੇ ਹੋਏ ਨੁਮਾਇੰਦਿਆਂ, ਡਰਾਈਵਰਾਂ ਦੀ ਵੈਕਸੀਨੇੇਸ਼ਨ ਲਈ ਇਨਾਂ ਨੂੰ ਟਾਰਗੈਟ ਗਰੁੱਪ ਐਲਾਨਿਆ ਗਿਆ ਹੈ।
ਉਨਾਂ ਐਸ.ਡੀ.ਐਮ ਨੂੰ ਕਿਹਾ ਕਿ ਉਹ ਨਿੱਜੀ ਤੌਰ ’ਤੇ ਦੁਕਾਨਦਾਰਾਂ ਐਸੋਸੀਏਸ਼ਨਾਂ, ਵਪਾਰ ਮੰਡਲਾਂ ਆਦਿ ਨਾਲ ਮੀਟਿੰਗ ਕਰਕੇ ਵੈਕਸੀਨੇਸ਼ਨ ਲਈ ਬਾਜ਼ਾਰਾਂ ਆਦਿ ਵਿਚ ਕੈਂਪ ਲਗਾਏ ਜਾਣ।
                         ਇਸ ਤੋਂ ਇਲਾਵਾ ਉਨਾਂ ਰੋਜ਼ਾਨਾ ਦੀ ਵੈਕਸੀਨੇਸ਼ਨ ਵੀ 5000 ਤੋਂ ਉਪਰ ਕਰਨ ਲਈ ਸਿਹਤ ਵਿਭਾਗ ਨੂੰ ਹੋਰ ਤੇਜੀ ਨਾਲ ਕੰਮ ਕਰਨ ਲਈ ਨਿਰਦੇਸ਼ ਦਿੱਤੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵੈਕਸੀਨ ਪਹੁੰਚਾਈ ਗਈ ਹੈ, ਜਿਸ ਕਰਕੇ ਜਿਨਾਂ ਲੋਕਾਂ ਦੀ ਕੋਵੈਕਸੀਨ ਦੀ ਦੂਜੀ ਡੋਜ਼ ਰਹਿੰਦੀ ਹੈ ਅਤੇ ਉਹਨਾਂ ਦੀ ਦੂਜ਼ੀ ਡੋਜ਼ ਦਾ ਸਮਾਂ ਹੋ ਗਿਆ ਹੈ, ਉਹ ਤੁਰੰਤ ਨੇੜਲੇ ਕੇਂਦਰ ਵਿਖੇ ਕੋਵੈਕਸੀਨ ਦੀ ਦੂਜੀ ਡੋਜ਼ ਲਗਵਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਮੂਹ ਐਸ.ਡੀ.ਐਮ ਤੇ ਐਸ.ਐਮ.ਓ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …