Monday, March 30, 2026

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਸਹਾਇਤਾ ਨਾਲ ਅਨਮੋਲ ਨੇ ਸ਼ੁਰੂ ਕੀਤਾ ਅਪਣਾ ਕੰਮਕਾਜ਼

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ।ਜਿਥੇ ਬੇਰੋਜ਼ਗਾਰ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਰਾਹੀਂ ਨੋਕਰੀ/ਸਵੈ-ਰੋਜਗਾਰ ਪ੍ਰਾਪਤ ਕਰਕੇ ਅਤੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ।ਅਨਮੋਲ ਕੌਲ ਪੁੱਤਰ ਅਸ਼ਵਨੀ ਕੁਮਾਰ ਕੋਲ ਵੀ.ਪੀ.ਓ ਸੁਜਾਨਪੁਰ ਨੇ ਦੱਸਿਆ ਕਿ ਕਿਵੇਂ ਉਸ ਨੇ ਅਪਣਾ ਬਿਜਨਸ਼ ਜਿਲ੍ਹਾ ਰੋਜ਼ਗਾਰ ਅਤੇ ਕਾਰੋੋਬਾਰ ਬਿਉਰੋ ਦੀ ਮਦਦ ਨਾਲ ਅੱਗੇ ਵਧਾਇਆ।
                    ਅਨਮੋਲ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਇੱਕ ਦੁਕਾਨਦਾਰ ਅਤੇ ਮਾਤਾ ਜੀ ਘਰੇਲੂ ਅੋਰਤ ਹਨ।ਉਹ 2 ਭੈਣ ਭਰਾ ਹਨ ਭੈਣ ਦਾ ਵਿਆਹ ਹੋ ਚੁੱਕਾ ਹੈ।ਬਾਰਵੀਂ ਪਾਸ ਕਰਕੇ ਉਸ ਨੇ ਬੇਅੰਤ ਕਾਲਜ ਗੁਰਦਾਸਪੁਰ ਵਿਖੇ ਮਕੈਨੀਕਲ ਦਾ ਡਿਪਲੋਮਾ ਪਾਸ ਕੀਤਾ। ਡਿਪਲੋਮਾ ਕਰਨ ਉਪਰੰਤ ਨੋਕਰੀ ਲਈ ਮੈਂ ਬਹੁਤ ਭਾਲ ਕੀਤੀ ਪਰ ਮੈਨੂੰ ਸਰਕਾਰੀ ਨੋਕਰੀ ਨਹੀਂ ਮਿਲੀ। ਇੱਕ ਸਾਲ ਖੱਜ਼ਲ ਖੁਵਾਰ ਹੋਣ ਉਪਰੰਤ ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਵਿਖੇ ਗਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਅਪਣਾ ਕੰਮ ਕਾਜ਼ ਖੋਲਣਾ ਚਾਹੁੰਦਾਂ ਹੈ ਤਾਂ ਉਹਨਾਂ ਨੇ ਮੈਨੂੰ ਕਾਮਨ ਸਰਵਿਸ ਸੈਂਟਰ ਖੌਲਣ ਲਈ ਅਪਲਾਈ ਕਰਵਾ ਦਿੱਤਾ ਅਤੇ ਉਹ ਅਪਣਾ ਕਾਰੋਬਾਰ ਸੁਰੂ ਕਰ ਸਕਿਆ।
                 ਅਨਮੋਲ ਨੇ ਕਿਹਾ ਕਿ ਉਹ ਬੇਰੋਜ਼ਗਾਰ ਪ੍ਰਾਰਥੀ ਨੂੰ ਜੋ ਪੜ੍ਹ ਲਿਖ ਕੇ ਨੋਕਰੀ ਦੀ ਭਾਲ ਕਰ ਰਹੇ ਹਨ।ਉਹ ਅਪਣਾ ਬਿਜ਼ਨਸ ਸ਼ਰੂ ਕਰ ਸਕਦੇ ਹਨ।ਜੇਕਰ ਕਿਸੇ ਲੋੜਵੰਦ ਕੋਲ ਆਪਣਾ ਬਿਜਨਸ ਸ਼ੁਰੂ ਕਰਨ ਲਈ ਪੈਸੇ ਨਹੀਂ ਹਨ ਤਾਂ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਨਾਲ ਸੰਪਰਕ ਕਰਕੇ ਸਵੈ-ਰੋਜਗਾਰ ਦੀਆਂ ਸਕੀਮਾਂ ਦੀਆਂ ਜਾਣਕਾਰੀ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰੇ।
                   ਅਨਮੋਲ ਨੇ ਦੱਸਿਆ ਕਿ ਉਹ ਅਪਣੇ ਬਿਜਨਸ਼ ਤੋਂ ਸੰਤੁਸ਼ਟ ਹੈ ।ਭਵਿੱਖ ਵਿੱਚ ਜੇਕਰ ਉਸ ਨੂੰ ਅਪਣੇ ਬਿਜਨਸ਼ ਨੂੰ ਹੋਰ ਵਧਾਉਣਾ ਪੈਂਦਾ ਹੈ ਤਾਂ ਉਹ ਰੋਜ਼ਗਾਰ ਬਿਊਰੋ ਦੀਆਂ ਸੇਵਾਵਾਂ ਜਰੂਰ ਲਵੇਗਾ।ਉਸ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …