ਸੰਗਰੂਰ, 23 ਜੂਨ (ਜਗਸੀਰ ਲੌਂਗੋਵਾਲ) – ਸਫਾਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਚੀਮਾਂ ਦੀ ਅਗਵਾਈ ਵਿੱਚ ਦੋਰਾਹਾ ਜਿਲ੍ਹਾ ਲੁਧਿਆਣਾ ਵਿਖੇ
ਦੀ ਪੰਜਾਬ ਮਿਉਸਪਲ ਆਉਟ ਸੋਰਸਿਸ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਲੁਧਿਆਣਾ ਦੇ ਦੋਰਾਹਾ ਵਿਖੇ ਅੰਮ੍ਰਿਤਸਰ ਦਿੱਲੀ ਹਾਈਵੇ ‘ਤੇ ਚੱਕਾ ਜਾਮ ਕੀਤਾ ਗਿਆ।350 ਦੇ ਕਰੀਬ ਸਫਾਈ ਸੇਵਕਾਂ, ਸੀਵਰਮੈਨ, ਕੰਪਿਉਟਰ ਅਪਰੇਟਰਾਂ, ਇਲੈਕਟਰੀਸ਼ਨਾਂ, ਹੈਲਪਰਾਂ, ਕਲਰਕਾਂ, ਸੇਵਾਦਾਰਾਂ, ਵਰਕ ਸੁਪਰਵਾਈਜਰਾਂ, ਪੰਪ ਅਪਰੇਟਰਾਂ, ਫਾਇਰ ਮੈਨਾਂ, ਮਾਲੀ-ਕਮ ਚੌਕੀਦਾਰਾਂ, ਬੇਲਦਾਰਾਂ ਆਦਿ ਮੁਲਾਜਮਾਂ ਨੇ ਆਪਣਾ ਪੂਰਾ ਸਮਰਥਨ ਦਿੱਤਾ।
ਇਸ ਮੌਕੇ ਭੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ, ਜਿਲ੍ਹਾ ਫਤਿਹਗੜ੍ਹ ਸਾਹਿਬ, ਜਗਸੀਰ ਕੁਮਾਰ ਜਿਲ੍ਹਾ ਪ੍ਰਧਾਨ ਬਰਨਾਲਾ, ਕਮਲਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ ਮੁਕਤਸਰ, ਸੰਦੀਪ ਸਿੰਘ ਭੁੱਲਰ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ, ਮਲਕੀਤ ਸਿੰਘ ਬੱਬਲ ਜਿਲ੍ਹਾ ਪ੍ਰਧਾਨ ਤਰਤਾਰਨ ਸਾਹਿਬ, ਗੁਰਪ੍ਰੀਤ ਸਿੰਘ ਸੂਬਾ ਸੈਕਟਰੀ ਪੰਜਾਬ, ਕਰਮਵੀਰ ਸਿੰਘ ਸੂਬਾ ਮੀਤ ਪ੍ਰਧਾਨ, ਹਰਦੀਪ ਸਿੰਘ ਸੂਬਾ ਪ੍ਰੈਸ ਸਕੱਤਰ, ਰਾਹੁਲ ਕੁਮਾਰ ਸੂਬਾ ਮੀਤ ਸੈਕਟਰੀ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ, ਗਗਨਦੀਪ ਸਿੰਘ, ਰੋਹਿਤ ਕੁਮਾਰ ਸੂਬਾ ਮੁੱਖ ਸਲਾਹਕਾਰ, ਮੈਡਮ ਰਾਜ ਬਾਲਾ ਵੁਮੈਨ (ਲੇਡੀਜ਼ ਵਿੰਗ) ਸੂਬਾ ਪ੍ਰਧਾਨ, ਚਰਨਜੀਤ ਕੌਰ ਭੁਚੋ ਮੰਡੀ ਮਹਿਲਾ ਵਿੰਗ ਖਜ਼ਾਨਚੀ ਅਤੇ ਵੰਦਨਾ ਮੰਜ਼ੂ ਮਹਿਲਾ ਵਿੰਗ ਸੂਬਾ ਮੀਤ ਪ੍ਰਧਾਨ ਆਦਿ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media