Sunday, March 22, 2026

ਕਬੀਰ ਪਾਰਕ ਵਿਖੇ ਇਕ ਰੋਜ਼ਾ ਜਾਗਰੂਕਤਾ ਕੈਂਪ

ਡਾ. ਸੁਖਵਿੰਦਰ ਬਰਾੜ, ਸੰਦੀਪ ਕੁਮਾਰ ਸਮੇਤ ਕਈਆਂ ਦਾ ਹੋਇਆ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 27 ਜੂਨ (ਸੰਧੂ) – ਸਵੱਛ ਭਾਰਤ ਮੁਹਿੰਮ ਦੌਰਾਨ ਸ਼ਹਿਰ ਦੀ ਵਾਰਡ ਨੰ. 76 ਦੇ ਕੋਂਸਲਰ ਸੁਖਦੇਵ ਸਿੰਘ ਚਾਹਲ ਦੀ ਅਗਵਾਈ ਵਾਲੀ ਮਾਡਲ ਕਲੌਨੀ ਕਬੀਰ ਪਾਰਕ ਵਿਖੇ ਮਿਉਂਸਪਲ ਕਾਰਪੋਰੇਸ਼ਨ, ਫਿਨਿਸ਼ ਸੋਸਾਇਟੀ ਤੇ ਕਬੀਰ ਪਾਰਕ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਸਾਂਝੇ ਤੌਰ ‘ਤੇ ਕਲੌਨੀ ਵਿਖੇ ਇਕ ਰੋਜ਼ਾ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਨਗਰ ਨਿਗਮ ਵਲੋਂ ਚੀਫ ਸੈਨਟਰੀ ਇੰਸਪੈਕਟਰ ਨਿਰਭੈ ਸਿੰਘ, ਇੰਸਪੈਕਟਰ ਰਵਿੰਦਰ, ਫਿਨਿਸ਼ ਸੋਸਾਇਟੀ ਵਲੋਂ ਪ੍ਰੋਜੈਕਟ ਮੈਂਬਰ ਅਰਜਨ ਰਾਮ, ਸ਼ਵੱਛ ਭਾਰਤ ਮੁਹਿੰਮ ਦੀ ਕੋਆਰਡੀਨੇਟਰ ਮੈਡਮ ਮਨਦੀਪ ਕੌਰ ਅਤੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਸਰਪ੍ਰਸਤ ਧੰਨਜੀਤ ਸਿੰਘ ਸੰਧੂ ਰਾਜਾਜੰਗ, ਪ੍ਰਧਾਨ ਡਾ. ਸੁਖਵਿੰਦਰ ਸਿੰਘ ਬਰਾੜ, ਸਕੱਤਰ ਕੰਵਰਦੀਪ ਸਿੰਘ ਗਿੰਨੀ ਆਦਿ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ।ਵੱਖ-ਵੱਖ ਬੁਲਾਰਿਆਂ ਵਲੋਂ ਘਰੇਲੂ ਕੂੜੇ ਕਰਕਟ ਦੀ ਸਾਂਭ ਸੰਭਾਲ ਅਤੇ ਕੰਪੋਜ਼ਿਟ ਖਾਦ ਤਿਆਰ ਕਰਨ ਦੇ ਲਈ ਇਸ ਦੇ ਇਸਤੇਮਾਲ ਦੇ ਤੌਰ ਤਰੀਕਿਆਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਗਿੱਲੇ, ਸੁੱਕੇ ਦੀ ਸੰਭਾਲ ਲਈ ਲਗਾਏ ਜਾਣ ਵਾਲੇ ਕੂੜੇਦਾਨਾਂ ਬਾਰੇ ਜਾਣਕਾਰੀ ਦਿੱਤੀ ਗਈ।ਇਲਾਕਾ ਨਿਵਾਸੀਆਂ ਨੂੰ ਕੰਪੋਸਿਟ ਖਾਦ ਤਿਆਰ ਕਰਨ ਲਈ ਮਟਕੇ ਤੇ ਕੰਪੋਜ਼ਿਟ ਖਾਦ ਪੈਕਟ ਵੀ ਤਕਸੀਮ ਕੀਤੇ ਗਏ ਤੇ ਸਾਲਿਡ ਵੇਸਟ ਪ੍ਰਤੀ ਦੱਸੀਆਂ ਗਈਆਂ ਕ੍ਰਿਆਵਾਂ ਨੂੰ ਇਸਤੇਮਾਲ ਵਿਚ ਲਿਆਉਣ ‘ਤੇ ਜੋਰ ਦਿੱਤਾ ਗਿਆ।ਚੀਫ ਸੈਨੇਟਰੀ ਇੰਸਪੈਕਟਰ ਨਿਰਭੈ ਸਿੰਘ, ਸਵੱਛ ਭਾਰਤ ਮੁਹਿੰਮ ਦੀ ਕੌਆਰਡੀਨੇਟਰ ਮੈਡਮ ਮਨਦੀਪ ਕੌਰ ਨੇ ਚੁਣੀ ਗਈ ਮਾਡਲ ਕਲੌਨੀ ਕਬੀਰ ਪਾਰਕ ਦੀ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਬਰਾੜ ਤੇ ਹੋਰਨਾਂ ਸਮੁੱਚੇ ਅਹੁਦੇਦਾਰਾਂ ਨੂੰ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਇਲਾਕੇ ਦੇ ਉਘੇ ਸਮਾਜ ਸੇਵੀ ਸੰਦੀਪ ਕੁਮਾਰ ਪੀ.ਏ ਨੂੰ ਵੀ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜ਼ਿਆ ਗਿਆ।ਜਦੋਂ ਕਿ ਹੋਮ ਕੰਪੋਜ਼ਟਿੰਗ ਕਰਨ ਵਾਲੇ ਇਲਾਕਾ ਨਿਵਾਸੀ ਨਿਰਮਲ ਸਿੰਘ, ਪ੍ਰੀਤਮ ਸਿੰਘ, ਸੁਖਜਿੰਦਰ ਸਿੰਘ, ਰਸ਼ਜੀਤ ਸਿੰਘ ਖੇੜਾ ਤੇ ਪਰਮਜੀਤ ਸਿੰਘ ਨੂੰ ਵੀ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
                  ਇਸ ਦੌਰਾਨ ਫਿਨਿਸ਼ ਸੋਸਾਇਟੀ ਦੇ ਪ੍ਰੋਜੈਕਟ ਮੈਨੇਜਰ ਅਰਜਨ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਸੋਸਾਇਟੀ 6 ਦੇਸ਼ਾਂ ਦੇ 60 ਸ਼ਹਿਰਾਂ ਅਤੇ ਭਾਰਤ ਦੇ 12 ਰਾਜਾਂ ਵਿੱਚ ਕਾਰਜਸ਼ੀਲ ਹੈ ਤੇ ਹੁਣ ਉਹ ਗੁਰੂ ਦੀ ਪਾਕਿ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਆਪਣੇ ਪ੍ਰੋਜੈਕਟ ਨੂੰ ਪੂਰਾ ਕਰੇਗੀ।ਜਿਸ ਦੇ ਲਈ ਇਲਾਕਾ ਨਿਵਾਸੀਆਂ ਦਾ ਸਹਿਯੋਗ ਬਹੁਤ ਜਰੂਰੀ ਹੈ।ਖੇਤੀਬਾੜੀ ਅਫਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕ੍ਰਿਪਾਲ ਸਿੰਘ ਰੰਧਾਵਾ, ਰਸ਼ਜੀਤ ਸਿੰਘ ਖੇੜਾ, ਮੈਡਮ ਮਨਦੀਪ ਕੌਰ, ਇੰਸ. ਰਵਿੰਦਰ ਕੁਮਾਰ ਆਦਿ ਨੇ ਵੀ ਸ਼ਹਿਰ ਤੇ ਇਲਾਕੇ ਨੂੰ ਸਾਫ ਸੁਥਰਾ ਤੇ ਸਵੱਛ ਰੱਖਣ ਦੇ ਨੁੱਕਤੇ ਪੇਸ਼ ਕੀਤੇ।
                  ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਵਸ਼ਪਾਲ ਸਿੰਘ, ਡਾ. ਕ੍ਰਿਪਾਲ ਸਿੰਘ ਢਿੱਲੋਂ, ਸਤਿੰਦਰ ਸਿੰਘ ਬੇਦੀ, ਹਰਪ੍ਰੀਤ ਕੌਰ ਬਰਾੜ, ਸੁਖਵਿੰਦਰ ਸਿੰਘ, ਪ੍ਰਦੀਪ ਕੌਰ ਸਿੰਧੂ, ਸਵਿੰਦਰ ਕੌਰ, ਸ਼ਿਲਪੀ, ਡਾ. ਹਰਵਿੰਦਰ ਸਿੰਘ ਤੇ ਸੁਖਰਾਜ ਸਿੰਘ ਚਾਹਲ ਆਦਿ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …