ਸਮਰਾਲਾ, 27 ਜੂਨ (ਇੰਦਰਜੀਤ ਸਿੰਘ ਕੰਗ) – ਪਿਛਲੇ 7 ਮਹੀਨੇ ਤੋਂ ਦਿੱਲੀ ਦੀਆਂ ਬਹੂਰਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੇ 46 ਸਾਲ ਪਹਿਲਾਂ ਇੰਦਰਾ ਗਾਂਧੀ
ਵੱਲੋਂ ਲਾਈ ਗਈ ਅੰਦਰੂਨੀ ਐਂਮਰਜੈਂਸੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਜਦੋਂ ਦਿੱਲੀ ਨੂੰ ਚਿੱਲੀ ਬਣਾਉਣ ਦੀਆਂ ਸਾਜਿਸ਼ਾਂ ਨੂੰ ਮਾਰਕਸਵਾਦੀ ਪਾਰਟੀਆਂ ਨੇ ਮੂੰਹ ਤੋੜਵੇਂ ਜਵਾਬ ਰਾਹੀਂ ਅਸਫਲ ਬਣਾਇਆ ਸੀ।
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹੀ ਪੱਦਚਿੰਨਾਂ ਤੇ ਚੱਲ ਕੇ ਦੇਸ਼ ਨੂੰ ਮੁੜ ਅੰਦਰੂਨੀ ਐਂਮਰਜੈਂਸੀ ਵੱਲ ਧੱਕ ਰਹੇ ਹਨ।ਇਹ ਪ੍ਰਗਟਾਵਾ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਸੇਵਾ ਮੁਕਤ ਲੈਕ: ਬਿਹਾਰੀ ਲਾਲ ਸੱਦੀ ਨੇ ਕੀਤਾ।ਉਨਾਂ ਕਿਹਾ ਕਿ ‘ਛੱਜ ਤਾਂ ਬੋਲੇ-ਛਾਨਣੀ ਕੀ ਬੋਲੇ- ਜਿਹਨੂ ਨੌਤੀ ਸੌ ਵਿਉ’ ਭਾਵ ਮੋਦੀ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਜੋ ਗੁਲ ਖਲਾਏ ਹਨ, ਉਹ ਜੁਮਲਾ ਦਰ ਜੁਮਲਾ ਬਣ ਕੇ ਰਹਿ ਗਏ ਹਨ।ਕੀ ਨੋਟਬੰਦੀ, ਕਾਲਾ ਧੰਨ, ਜੀ.ਐਸ.ਟੀ, ਧਾਰਾ 370 ਖਤਮ ਕਰਨਾ, ਦੇਸ਼ ਧ੍ਰੋਹ ਦੀ ਵਿਆਖਿਆ, ਜਮਹੂਰੀ ਹੱਕਾਂ ਦਾ ਘਾਣ, ਮਹਾਂਮਾਰੀ ਵਿਰੁੱਧ ਲੜਾਈ ’ਚ ਅਣਗਹਿਲੀ, ਲਾਕਡਾਊਨ, ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ, ਕਾਰਪੋਰੇਟ ਘਰਾਣਿਆਂ ਪ੍ਰਤੀ ਵਫਾਦਾਰੀ, ਕਾਲੇ ਖੇਤੀ ਕਾਨੂੰਨ, ਮਜ਼ਦੂਰ ਵਿਰੋਧੀ ਕਾਨੂੰਨ, ਸੰਵਿਧਾਨਕ ਅਦਾਰਿਆਂ ਦਾ ਸਿਆਸੀਕਰਨ, ਈ.ਡੀ, ਸੀ.ਬੀ.ਆਈ, ਇਨਕਮ ਟੈਕਸ ਵਿਭਾਗ ਦੀ ਵਿਰੋਧੀ ਧਿਰਾਂ ਵਿਰੁੱਧ ਦੁਰਵਰਤੋਂ, ਗੁਆਂਢੀ ਦੇਸ਼ਾਂ ਨਾਲ ਦੁਸ਼ਮਣੀ, ਪ੍ਰੈਸ ਅਤੇ ਇਲਕਟ੍ਰਾਨਿਕ ਮੀਡੀਆ ਦੀ ਦੁਰਵਰਤੋਂ, ਨਹਿਰੂ ਪਰਿਵਾਰ ਪ੍ਰਤੀ ਦੁਸ਼ਮਣੀ, ਮੁਲਾਜ਼ਮਾਂ ਨੂੰ ਵੇਤਨ ਨਾ ਦੇਣਾ, ਦੇਸ਼ ਨੂੰ ਆਰ.ਆਰ.ਐਸ ਦੇ ਏਜੰਡੇ ‘ਤੇ ਚਲਾਉਣਾ, ਹਿੰਦੂ ਰਾਸ਼ਟਰਵਾਦ ਦਾ ਪਚਾਰ ਆਦਿ ਅਜਿਹੇ ਹੋਰ ਅਨੇਕਾਂ ਗੰਭੀਰ ਮੁੱਦੇ ਹਨ, ਜਿਹੜੇ 1975 ਵਾਲੀ ਐਮਰਜੈਂਸੀ ਤੋਂ ਵੀ ਵੱਧ ਖਤਰਨਾਕ ਹਨ।ਅੱਜ ਮੋਦੀ ਸਰਕਾਰ ਦੁੱਧ ਧੋਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, 2002 ਦੇ ਗੁਜਰਾਤ ਦੰਗੇ ਭੁੱਲ ਗਈ, ਕਲੀਨ ਚਿੱਟ ਦਿਵਾਉਣ ਵਾਲਾ ਵਕੀਲ ਰੱਬ ਨੂੰ ਪਿਆਰਾ ਹੋ ਗਿਆ, ਸੁਪਰੀਮ ਕੋਰਟ ਮੁੱਖੀ ਇੱਕ ਸੀਟ ਪਿੱਛੇ ਵਿਕ ਰਹੇ ਹਨ।ਸੱਦੀ ਨੇ ਅੱਗੇ ਕਿਹਾ ਕਿ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀਆਂ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ।ਜਦੋਂ ਕੀੜੇ ਨੂੰ ਫੰਗ (ਪਰ) ਲੱਗਦੇ ਹਨ (ਪਰਵਾਨਾ ਬਣਦਾ ਹੈ) ਤਾਂ ਸੰਕੇਤ ਹੁੰਦਾ ਹੈ ਕਿ ਇਸਦਾ ਆਬੋ ਦਾਨਾ ਮਸਤਾਨਾ ਹੋ ਗਿਆ।ਇਹ ਪੈਸ਼ੀਨਗੋਈ ਨਹੀਂ, ਭਾਰਤ ਦੇ ਕਰੋੜਾਂ ਵਾਸੀਆਂ ਦੀ ਦੁੱਖ ਭਰੀ ਅਵਾਜ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media