Wednesday, August 26, 2026

ਮਿਸ਼ਨ ‘ਫੇਸਬੁੱਕ ਲਾਈਕ’ ਅਧਿਆਪਕਾਂ ਅਤੇ ਵਿਦਿਆਰਥੀਆਂ ‘ਚ ਪੈਦਾ ਕਰਦਾ ਹੈ ਉਤਸ਼ਾਹ

24 ਘੰਟਿਆਂ ‘ਚ ਪੰਜਾਬ ਦੇ ਗਤੀਵਿਧੀਆਂ ਵਾਲੇ ਪੇਜ਼ ‘ਤੇ ਪਠਾਨਕੋਟ 13360 ਲੋਕ ਜੁੜੇ

ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਜਦੋਂ ਤੋਂ ਕੇਂਦਰੀ ਸਰਕਾਰ ਦੁਆਰਾ ਮਾਪੇ ਗਏ ਪ੍ਰੋਫਾਰਮੰਸ ਗ੍ਰੇਡਿੰਗ ਇੰਡੈਕਸ ਵਿੱਚ ਪੰਜਾਬ ਸਿੱਖਿਆ ਵਿਭਾਗ ਨੇ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ, ਉਦੋਂ ਤੋਂ ਸਿੱਖਿਆ ਵਿਭਾਗ ਪੰਜਾਬ ਇਸ ਇਤਿਹਾਸਕ ਪ੍ਰਾਪਤੀ ਨੂੰ ਅਧਿਆਪਕ ਭਾਈਚਾਰੇ ਵਲੋਂ ਕੀਤੀ ਸਖਤ ਮਿਹਨਤ ਅਤੇ ਉਪਰਾਲੇ ਲਈ ਸਮਰਪਿਤ ਕਰਕੇ ਇਸ ਇਤਿਹਾਸਕ ਪ੍ਰਾਪਤੀ ਨੂੰ ਉਤਸ਼ਾਹ ਨਾਲ ਮਨਾਉਣ ਦੇ ਮੂੜ ਵਿੱਚ ਹੈ।
                ਸਿੱਖਿਆ ਵਿਭਾਗ ਨੇ ਵਿਭਾਗ ਦੇ ਅਧਿਕਾਰਿਤ ਫੇਸਬੁੱਕ ਪੇਜ਼ ‘ਤੇ ਫੇਸਬੁੱਕ ਨੂੰ ਲਾਈਕ, ਸ਼ੇਅਰ ਅਤੇ ਟਿੱਪਣੀਆਂ ਦੇ ਸੰਬੰਧ ਵਿੱਚ ਮਿਸ਼ਨ ਫੇਸਬੁੱਕ ਦੀ ਸ਼ੁਰੂਆਤ ਕੀਤੀ ਹੈ।ਮਿਸਨ ਫੇਸਬੁੱਕ ਤਹਿਤ ਹਰ ਜਿਲ੍ਹੇ ਵਲੋਂ ਨਿਸਚਿਤ ਦਿਨ ਆਪਣੇ ਆਪਣੇ ਜਿਲ੍ਹੇ ਦੇ ਅਧਿਆਪਕਾਂ, ਬੱਚਿਆਂ ਅਤੇ ਵੱਖ-ਵੱਖ ਭਾਈਚਾਰੇੇ ਨਾਲ ਜੁੜੇ ਲੋਕਾਂ ਨੂੰ ਵਿਭਾਗ ਦੇ ਅਧਿਕਾਰਿਤ ਪੇਜ਼ ਨਾਲ ਜੋੜਿਆ ਜਾਂਦਾ ਹੈ।ਪਠਾਨਕੋਟ ਜਿਲ੍ਹੇ ਦੀ ਵਾਰੀ ਦੌਰਾਨ 24 ਜੂਨ ਰਾਤ 10 ਵਜੇ ਤੋਂ ਲੈ ਕੇ 25 ਜੂਨ ਰਾਤ 10 ਵਜੇ ਤੱਕ ਜਿਲ੍ਹਾ ਪਠਾਨਕੋਟ ਦੇ 13360 ਨਵੇਂ ਲੋਕਾਂ ਨੂੰ ਫੇਸਬੁੱਕ ਨਾਲ ਜੋੜ ਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਗਿਆ ਹੈ।
                     ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ਼ ਲਾਲ ਨੇ ਦੱਸਿਆ ਕਿ 24 ਜੂਨ ਰਾਤ 10 ਵਜੇ ਤੋਂ 25 ਜੂਨ ਰਾਤ 10 ਵਜੇ ਤੱਕ ਅਧਿਆਪਕ ਭਾਈਚਾਰਾ, ਡੀ.ਈ.ਓ ਦਫਤਰ ਦੇ ਅਧਿਕਾਰੀ, ਬਲਾਕ ਨੋਡਲ ਅਧਿਕਾਰੀ, ਡ.ੀਐਮ, ਬੀ.ਐਮ, ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ, ਮੀਡੀਆ ਟੀਮ, ਆਈ.ਸੀ.ਟੀ ਟੀਮ ਅਤੇ ਪਠਾਨਕੋਟ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਭਾਗ ਦੇ ਅਧਿਕਾਰਿਤ ਫੇਸਬੁੱਕ ਪੇਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਉਤਸ਼ਾਹ ਨਾਲ ਲੱਗੇ ਰਹੇ।ਸਿੱਖਿਆ ਵਿਭਾਗ ਦਾ ਫੇਸਬੁੱਕ ਪੇਜ਼ ਮਹਾਂਮਾਰੀ ਦੇ ਯੁੱਗ ਸਮੇਂ ਸਮਾਰਟ ਸਕੂਲ ਅਤੇ ਅਧਿਆਪਕਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ।
ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ ਅਤੇ ਗੁਰਮੀਤ ਬਰਾੜ ਸਟੇਟ ਮੀਡੀਆ ਕੋਆਰਡੀਨੇਟਰ ਨੇ ਪਠਾਨਕੋਟ ਦੇ ਅਧਿਆਪਕ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਪਠਾਨਕੋਟ ਦੇ ਅਧਿਆਪਕਾਂ ਨੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਫੇਸਬੁੱਕ ਪੇਜ ਲਾਈਕ ਕਰਨ ਲਈ ਪ੍ਰੇਰਿਤ ਕਰਦਿਆਂ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ।
                         ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅਤਰੀ ਨੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ, ਅਧਿਕਾਰੀਆਂ ਅਤੇ ਸਮਾਜ ਦੇ ਲੋਕਾਂ ਦੁਆਰਾ 13360 ਨਵੇਂ ਮੈਂਬਰਾਂ ਨੂੰ ਜੋੜਨ ਲਈ ਧੰਨਵਾਦ ਕੀਤਾ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …