Wednesday, August 26, 2026

ਮੋਬਾਇਲ ਯੂਨੀਅਨ ਵਲੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਤੇਜਿੰਦਰ ਸਿੰਘ ਗਰੇਵਾਲ

ਸਮਰਾਲਾ, 30 ਜੂਨ (ਇੰਦਰਜੀਤ ਸਿੰਘ ਕੰਗ) – ਮੋਬਾਇਲ ਯੂਨੀਅਨ ਸਮਰਾਲਾ ਦੀ ਇੱਕ ਅਹਿਮ ਮੀਟਿੰਗ ਹੋਈ।ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਮੋਬਾਇਲ ਰਿਪੇਅਰ/ਰੀਚਾਰਜ਼, ਮੋਬਾਇਲ ਸੈਲਰ ਦੁਕਾਨਦਾਨਾਂ ਨੇ ਭਾਗ ਲਿਆ।ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕਰਨ ਉਪਰੰਤ ਮੋਬਾਇਲ ਯੂਨੀਅਨ ਸਮਰਾਲਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਬੰਧੀ ਮਤਾ ਪਾਇਆ ਗਿਆ। ਜਿਸ ਵਿੱਚ ਸਰਬਸੰਮਤੀ ਨਾਲ ਤੇਜਿੰਦਰ ਸਿੰਘ ਗਰੇਵਾਲ ਨੂੰ ਪ੍ਰਧਾਨ ਚੁਣ ਲਿਆ।ਨਵਨਿਯੁੱਕਤ ਪ੍ਰਧਾਨ ਗਰੇਵਾਲ ਨੇ ਕਿਹਾ ਕਿ ਜੋ ਜਿੰਮੇਵਾਰੀ ਸਮੂਹ ਦੁਕਾਨਦਾਰਾਂ ਨੇ ਉਨਾਂ ਸਿਰ ਪਾਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਜਲਦੀ ਹੀ ਪੂਰੀ ਕਾਰਜਕਾਰਨੀ ਦਾ ਗਠਨ ਕਰਕੇ ਅਹੁੱਦੇਦਾਰ ਚੁਣੇ ਜਾਣਗੇ ਅਤੇ ਸਾਰਿਆਂ ਦੇ ਸਹਿਯੋਗ ਨਾਲ ਮੋਬਾਇਲ ਦੁਕਾਨਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਤੱਕ ਸੀਮਤ ਨਾ ਰਹਿ ਕੇ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾਣਗੇ।
                   ਸਮਰਾਲਾ ਸੋਸ਼ਲ ਵੈਲਫੇਅਰ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਨਵੇਂ ਚੁਣੇ ਪ੍ਰਧਾਨ ਤੇਜਿੰਦਰ ਸਿੰਘ ਗਰੇਵਾਲ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਨਵੇਂ ਚੁਣੇ ਪ੍ਰਧਾਨ ਮੋਬਾਇਲ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਨੂੰ ਸੰਜ਼ੀਦਾ ਹੋ ਕੇ ਹੱਲ ਕਰਵਾਉਣਗੇ।
                 ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਇੰਦਰੇਸ਼ ਜੈਦਕਾ, ਮਨੀ ਪਾਠਕ, ਭੁਪਿੰਦਰ ਸਿੰਘ, ਸਰਵਨ ਸਿੰਘ, ਪ੍ਰਿੰਸ, ਸਿਮਰਨਪਾਲ, ਸੋਨੀ, ਰਾਮ ਠਾਕੁਰ, ਜਤਿੰਦਰਪਾਲ ਸਿੰਘ, ਗੌਰਵ ਅਰੋੜਾ, ਰਜੀਵ ਵਿਸਿਸ਼ਟ, ਹਰਪ੍ਰੀਤ ਸਿੰਘ, ਮੁਨੀਸ਼ ਕੁਮਾਰ, ਬਲਪ੍ਰੀਤ ਸਿੰਘ, ਰਵੀ ਸ਼ੰਕਰ, ਕੁਲਦੀਪ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਲਸ਼ਨ ਸਿੰਘ, ਭਵਨਜੀਤ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਸਿੰਪਲ, ਦਵਿੰਦਰ ਸਿੰਘ, ਵਿੱਕੀ ਰਾਣਾ, ਜੁਗਰਾਜ ਸਿੰਘ, ਵਿੱਕੀ, ਪਾਰਸ ਸੋਫਤ, ਹਨੀ, ਗੁਰਵਿੰਦਰ ਸਿੰਘ, ਵਰਿੰਦਰ ਸਿੰਘ, ਪਰਦੀਪ ਸਿੰਘ, ਸੁਰੇਸ਼ ਕੁਮਾਰ ਆਦਿ ਸ਼ਾਮਲ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …